ਫੇਸਬੁੱਕ ਨੇ ਕੈਪਿਟਲ ਹਿੱਲ ’ਤੇ ਹਮਲਾ ਕਰਨ ਵਾਲੇ ਸ਼ੱਕੀ ਦਾ ਅਕਾਊਂਟ ਕੀਤੀ ਡਿਲੀਟ

385
Share

ਵਾਸ਼ਿੰਗਟਨ, 5 ਅਪ੍ਰੈਲ (ਪੰਜਾਬ ਮੇਲ)- ਫੇਸਬੁੱਕ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਅਮਰੀਕਾ ’ਚ ਕੈਪਿਟਲ ਹਿਲ ’ਤੇ ਹਮਲਾ ਕਰਨ ਵਾਲੇ 25 ਸਾਲਾ ਸ਼ੱਕੀ ਨੋਹਾ ਗਰੀਨ ਦੇ ਸੋਸ਼ਲ ਮੀਡੀਆ ਅਕਾਊਂਟਸ ਨੂੰ ਹਟਾ ਦਿੱਤਾ ਗਿਆ ਹੈ। ਫੇਸਬੁੱਕ ਦਾ ਕਹਿਣਾ ਹੈ ਕਿ ਇਹ ਉਸ ਦੀ ਨੀਤੀ ਹੈ ਕਿ ਖਤਰਨਾਕ ਵਿਅਕਤੀਆਂ ਅਤੇ ਸੰਗਠਨ ਦੇ ਫੇਸਬੁੱਕ ਅਤੇ ਇੰਸਟਾਗਰਾਮ ਅਕਾਊਂਟ ਨੂੰ ਡਿਲੀਟ ਕਰ ਦਿੱਤਾ ਜਾਂਦਾ ਹੈ। ਹਮਲੇ ਤੋਂ ਪਹਿਲਾਂ ਗਰੀਨ ਨੇ ਫੇਸਬੁੱਕ ’ਤੇ ਕੁਝ ਪੋਸਟ ਪਾਈ ਸੀ। ਫੇਸਬੁੱਕ ਅਕਸਰ ਹਾਈ ਪ੍ਰੋਫਾਈਲ ਹੱਤਿਆਵਾਂ ਜਾਂ ਅੱਤਵਾਦੀ ਘਟਨਾਵਾਂ ’ਚ ਸ਼ਾਮਲ ਸ਼ੱਕੀਆਂ ਦੇ ਖਾਤਿਆਂ ਨੂੰ ਹਟਾ ਦਿੱਤਾ ਗਿਆ ਹੈ।
ਅਕਾਊਂਟ ਦੇ ਡਿਲੀਟ ਹੋਣ ਤੋਂ ਪਹਿਲਾਂ ਗਰੀਨ ਨੇ ਫੇਸਬੁੱਕ ਪੇਜ ’ਤੇ ਕਈ ਪੋਸਟ ਵੀ ਕੀਤੇ ਸੀ। ਉਸ ਨੇ ਇਸਲਾਮ ਦੇ ਨੇਤਾ ਲੁਈ ਪ੍ਰਕਾਸ਼ਨ ਦੀ ਪ੍ਰਸ਼ੰਸਾ ’ਤੇ ਕਈ ਪੋਸਟ ਕੀਤੇ।
ਇਹ ਘਟਨਾ ਕਰੀਬ ਦੁਪਹਿਰ ਇੱਕ ਵਜੇ ਦੀ ਹੈ। ਗਰੀਨ ਨੇ ਕੈਪਿਟਲ ਪੁਲਿਸ ਅਧਿਕਾਰੀ ਬਿਲੀ ਇਵਾਂਸ ਨੂੰ ਕਥਿਤ ਤੌਰ ’ਤੇ ਮਾਰ ਦਿੱਤਾ। ਹਾਲਾਂਕਿ ਬਾਅਦ ’ਚ ਗਰੀਨ ਪੁਲਿਸ ਦੀ ਗੋਲੀ ਨਾਲ ਮਾਰਿਆ ਗਿਆ। ਪੁਲਿਸ ਨੇ ਇਸ ਨੂੰ ਅੱਤਵਾਦੀ ਘਟਨਾ ਹੋਣ ਤੋਂ ਇਨਕਾਰ ਕਰ ਦਿੱਤਾ। ਅਮਰੀਕਾ ’ਚ ਕੈਪਿਟਲ ਹਿਲ ਇੱਕ ਵਾਰ ਮੁੜ ਦਹਿਸ਼ਤ ’ਚ ਆ ਗਈ। ਇੱਥੇ 25 ਸਾਲਾ ਨੋਹਾ ਨਾਂ ਦੇ ਸਿਰਫਿਰੇ ਕਾਰ ਚਾਲਕ ਨੇ ਪਹਿਲਾਂ ਤਾ ਸੁਰੱਖਿਆ ਬੈਰੀਅਰ ’ਚ ਟੱਕਰ ਮਾਰੀ ਅਤੇ ਫੇਰ ਪੁਲਿਸ ਕਰਮੀਆਂ ’ਤੇ ਕਾਰ ਚੜ੍ਹਾ ਦਿੱਤਾ। ਇਸ ਤੋਂ ਬਾਅਦ ਉਹ ਕਾਰ ਤੋਂ ਬਹਾਰ ਨਿਕਲਿਆ ਅਤੇ ਜ਼ੋਰ-ਜ਼ੋਰ ਨਾਲ ਹੱਸਣ ਲਗਾ। ਉਹ ਹੱਥ ਵਿਚ ਚਾਕੂ ਲੈ ਕੇ ਦੂਜੇ ਅਧਿਕਾਰੀਆਂ ਨੂੰ ਮਾਰਨ ਲਈ ਅੱਗੇ ਵਧਿਆ, ਲੇਕਿਨ ਤਦ ਤੱਕ ਉਸ ਨੂੰ ਗੋਲੀ ਮਾਰ ਦਿੱਤੀ ਗਈ।

Share