ਫੇਸਬੁੱਕ ਨੇ ਆਨਲਾਈਨ ਵਪਾਰ ਨੂੰ ਉਤਸ਼ਾਹਿਤ ਕਰਨ ਲਈ ਨਵੇਂ ਸ਼ਾਪਸ ਫੀਚਰ ਨੂੰ ਕੀਤਾ ਸ਼ਾਮਲ

939
Share

ਵਾਸ਼ਿੰਗਟਨ, 21 ਮਈ (ਪੰਜਾਬ ਮੇਲ)-ਆਨਲਾਈਨ ਵਪਾਰ ਨੂੰ ਉਤਸ਼ਾਹ ਦੇਣ ਲਈ ਫੇਸਬੁੱਕ ਨੇ ਨਵੇਂ ‘ਸ਼ਾਪਸ’ ਫੀਚਰ ਨੂੰ ਆਪਣੇ ਪਲੇਟਫਾਰਮ ‘ਚ ਸ਼ਾਮਲ ਕਰ ਦਿੱਤਾ ਹੈ। ਫੇਸਬੁੱਕ ਸ਼ਾਪਸ ਰਾਹੀਂ ਅਮਰੀਕਾ ‘ਚ ਵਪਾਰੀ ਫੇਸਬੁੱਕ ਅਤੇ ਇੰਸਟਾਗ੍ਰਾਮ ‘ਤੇ ਆਸਾਨੀ ਨਾਲ ਆਪਣੀ ਆਨਲਾਈਨ ਦੁਕਾਨ ਦਾ ਸੈੱਟਅਪ ਕਰ ਸਕਦੇ ਹਨ। ਇਨ੍ਹਾਂ ਆਨਲਾਈਨ ਦੁਕਾਨਾਂ ਰਾਹੀਂ ਤੁਸੀਂ ਫੇਸਬੁੱਕ ਪੇਜ ਅਤੇ ਇੰਸਟਾਗ੍ਰਾਮ ਪ੍ਰੋਫਾਈਲ ਰਾਹੀਂ ਆਪਣੇ ਵਪਾਰ ਨੂੰ ਉਤਸ਼ਾਹ ਦੇ ਸਕੋਗੇ। ਤੁਹਾਡੇ ਪ੍ਰੋਡਕਟ ਨੂੰ ਬਿਜ਼ਨੈੱਸ ਸਟੋਰੀਜ਼ ਅਤੇ ਵਿਗਿਆਪਨਾਂ ‘ਚ ਦਿਖਾਇਆ ਜਾਵੇਗਾ। ਇਸ ਤੋਂ ਇਲਾਵਾ ਤੁਸੀਂ ਆਪਣੇ ਸਟੋਰ ‘ਚੋਂ ਇਕ ਖਾਸ ਪ੍ਰੋਡਕਟ ਨੂੰ ਡਿਸਪਲੇਅ ਕਰਨਾ ਚਾਹੁੰਦੇ ਹੋ, ਇਹ ਵੀ ਤੁਸੀਂ ਤੈਅ ਕਰੋਗੇ। ਇਸ ਫੀਚਰ ਨੂੰ ਹੌਲੀ-ਹੌਲੀ ਹੋਰ ਦੇਸ਼ਾਂ ਲਈ ਵੀ ਲਿਆਇਆ ਜਾਵੇਗਾ।
ਬਿਜ਼ਨੈੱਸ ਇਨਸਾਈਡਰ ਦੀ ਰਿਪੋਰਟ ਮੁਤਾਬਕ, ਫੇਸਬੁੱਕ ਦੁਆਰਾ ‘ਸ਼ਾਪਸ’ ਫੀਚਰ ਨੂੰ ਲਿਆਉਣ ਤੋਂ ਬਾਅਦ ਕੰਪਨੀ ਇਕ ਸਾਲ ‘ਚ 30 ਅਰਬ ਡਾਲਰ ਦਾ ਮੁਨਾਫਾ ਕਮਾਏਗੀ। ਇਸ ਨਵੇਂ ਫੀਚਰ ਨਾਲ ਕੰਪਨੀ ਆਨਲਾਈਨ ਸ਼ਾਪਿੰਗ ‘ਚ ਦੂਜੇ ਥਰਡ ਪਾਰਟੀ ਸੇਲਰਾਂ ਜਿਵੇਂ- ਐਮਾਜ਼ੋਨ ਅਤੇ ਈਬੇ ਨੂੰ ਜ਼ਬਰਦਸਤ ਟੱਕਰ ਦੇਵੇਗੀ।
ਨਿਵੇਸ਼ ਬੈਂਕ ਨੇ ਇਕ ਨੋਟ ਪ੍ਰਕਾਸ਼ਿਤ ਕੀਤਾ ਹੈ ਜਿਸ ਵਿਚ ਭਵਿੱਖਬਾਣੀ ਕਰਦੇ ਹੋਏ ਦੱਸਿਆ ਗਿਆ ਹੈ ਕਿ ਫੇਸਬੁਕ ਸ਼ਾਪਸ ਨਾਲ ਕੰਪਨੀ ਨੂੰ 30 ਅਰਬ ਡਾਲਰ ਦਾ ਵਾਧੂ ਵਾਇਦਾ ਹੋਵੇਗਾ, ਜਿਸ ਨੂੰ ਕਿ ਕੰਪਨੀ ਵਿਗਿਆਪਨਾਂ ਅਤੇ ਸਰਵਿਸ ਫੀਸ ਦੇ ਤੌਰ ‘ਤੇ ਲੋਕਾਂ ਕੋਲੋਂ ਭੁਗਤਾਨ ਦੇ ਤੌਰ ‘ਤੇ ਲਵੇਗੀ। ਜ਼ਿਕਰਯੋਗ ਹੈ ਕਿ ਫੇਸਬੁੱਕ ਨੇ ਸਾਲ 2020 ਦੀ ਪਹਿਲੇ ਤਿਮਾਹੀ ‘ਚ 17.7 ਬਿਲੀਅਨ ਡਾਲਰ ਦਾ ਮੁਨਾਫਾ ਪ੍ਰਾਪਤ ਕੀਤਾ ਸੀ, ਉਥੇ ਹੀ ਸਾਲ 2019 ‘ਚ ਕੰਪਨੀ ਦਾ ਮੁਨਾਫਾ 70.7 ਬਿਲੀਅਨ ਡਾਲਰ ਦਾ ਰਿਹਾ ਸੀ।


Share