ਫੇਸਬੁੱਕ ਦੀ ਸੀ.ਓ.ਓ. ਸ਼ੈਰਿਲ ਸੈਂਡਬਰਗ ਵੱਲੋਂ ਅਸਤੀਫਾ

86
Share

ਸਨਫਰਾਂਸਿਸਕੋ, 4 ਜੂਨ (ਪੰਜਾਬ ਮੇਲ)- ਸੋਸ਼ਲ ਨੈੱਟਵਰਕਿੰਗ ਪਲੇਟਫਾਰਮ ਫੇਸਬੁੱਕ ਦੀ ਮਲਕੀਅਤ ਵਾਲੀ ਕੰਪਨੀ ਮੇਟਾ ਦੀ ਸੀ.ਓ.ਓ. ਸ਼ੈਰਲ ਸੈਂਡਬਰਗ ਨੇ ਅਸਤੀਫੇ ਦੇ ਦਿੱਤਾ ਹੈ। ਉਹ 14 ਸਾਲ ਤੋਂ ਇੱਥੇ ਸੀ.ਓ.ਓ. ਵਜੋਂ ਸੇਵਾਵਾਂ ਦੇ ਰਹੀ ਸੀ। ਇਸ ਤੋਂ ਪਹਿਲਾਂ ਉਹ ਗੂਗਲ ਦਾ ਹਿੱਸਾ ਰਹੀ ਹੈ। ਇਸ ਲੰਬੇ ਕਾਰਜਕਾਲ ਦੌਰਾਨ ਸੈਂਡਬਰਗ ਨੇ ਮੇਟਾ (ਫੇਸਬੁੱਕ) ਦਾ ਵਿਗਿਆਪਨ ਦਾ ਕਾਰੋਬਾਰ ਬਹੁਤ ਵਧੀਆ ਢੰਗ ਨਾਲ ਸੰਭਾਲਿਆ। ਫੇਸਬੁੱਕ ਨੂੰ 100 ਅਰਬ ਡਾਲਰ ਵਾਲੇ ਕਾਰੋਬਾਰ ‘ਚ ਬਦਲਣ ਵਿਚ ਉਸ ਦੀ ਅਹਿਮ ਭੂਮਿਕਾ ਮੰਨੀ ਜਾਂਦੀ ਹੈ। ਜ਼ਕਰਬਰਗ ਨੇ ਦੱਸਿਆ ਕਿ ਸੈਂਡਬਰਗ ਤੋਂ ਬਾਅਦ ਹੁਣ ਜ਼ੇਵੀਅਰ ਓਲਿਵਨ ਮੇਟਾ ਦਾ ਸੀ.ਓ.ਓ. ਹੋਵੇਗਾ।


Share