ਫੇਸਬੁੱਕ ‘ਤੇ ਲਾਇਆ ਜਾ ਸਕਦੈ 500 ਅਰਬ ਡਾਲਰ ਜੁਰਮਾਨਾ

509
Share

-ਬਾਇਓਮੈਟ੍ਰਿਕ ਡਾਟਾ ਇਕੱਤਰ ਕਰਨ ਦੇ ਦੋਸ਼
ਸਾਨ ਫਰਾਂਸਿਸਕੋ, 17 ਅਗਸਤ (ਪੰਜਾਬ ਮੇਲ)- ਫੇਸਬੁੱਕ ‘ਤੇ ਅਮਰੀਕਾ ‘ਚ ਬਾਇਓਮੈਟ੍ਰਿਕ ਡਾਟਾ ਇਕੱਤਰ ਕਰਨ ਦੇ ਦੋਸ਼ ‘ਚ 500 ਅਰਬ ਡਾਲਰ ਤੱਕ ਦਾ ਜੁਰਮਾਨਾ ਲਗਾਇਆ ਜਾ ਸਕਦਾ ਹੈ। ਅਮਰੀਕਾ ‘ਚ ਫੇਸਬੁੱਕ ‘ਤੇ ਇਕ ਮੁਕੱਦਮਾ ਦਾਇਰ ਕੀਤਾ ਗਿਆ ਹੈ, ਜਿਸ ਵਿਚ ਦਾਅਵਾ ਕੀਤਾ ਗਿਆ ਹੈ ਕਿ ਫੇਸਬੁੱਕ ਦੀ ਸਹਾਇਕ ਕੰਪਨੀ ਇੰੰਸਟਾਗ੍ਰਾਮ ਵਲੋਂ ਯੂਜਰਸ ਦੀ ਇਜਾਜ਼ਤ ਤੋਂ ਬਿਨਾਂ ਉਨ੍ਹਾਂ ਦਾ ਬਾਇਓਮੈਟ੍ਰਿਕ ਡਾਟਾ ਇਕੱਠਾ ਕੀਤਾ ਗਿਆ ਹੈ। ਰਿਪੋਰਟ ਮੁਤਾਬਕ ਕੈਲੀਫੋਰਨੀਆ ਸਥਿਤ ਰੈੱਡਵੁੱਡ ਸਿਟੀ ਦੀ ਅਦਾਲਤ ‘ਚ ਸੋਮਵਾਰ ਨੂੰ ਇਹ ਮੁਕੱਦਮਾ ਦਰਜ ਕੀਤਾ ਗਿਆ ਹੈ। ਇੰਸਟਾਗ੍ਰਾਮ ‘ਤੇ ਦੋਸ਼ ਹੈ ਕਿ ਉਸਨੇ ਫੋਟੋ-ਟੈਗਿੰਗ ਟੂਲ ਰਾਹੀਂ ਲੋਕਾਂ ਦੀ ਪਛਾਣ ਕਰਨ ਲਈ ਫੇਸ਼ੀਅਲ ਰਿਕਾਗਨੇਸ਼ਨ ਤਕਨੀਕ ਦਾ ਇਸਤੇਮਾਲ ਕੀਤਾ ਹੈ। ਇੰਸਟਾਗ੍ਰਾਮ ਨੇ ਵੀ ਸਵੀਕਾਰ ਕੀਤਾ ਹੈ ਕਿ ਕੰਰਪੀ ਇਸ ਫੀਚਰ ਦਾ ਇਸਤੇਮਾਲ ਕਰ ਰਹੀ ਸੀ।


Share