ਫੇਡਐਕਸ ਕਾਂਡ: ਪੀੜਤ 3 ਅਮਰੀਕੀ ਸਿੱਖਾਂ ਵੱਲੋਂ 2.1 ਮਿਲੀਅਨ ਡਾਲਰ ਮੁਆਵਜ਼ੇ ਦੀ ਮੰਗ

283
Share

ਇੰਡੀਆਨਾਪੋਲਿਸ, 1 ਦਸੰਬਰ (ਪੰਜਾਬ ਮੇਲ)- ਇੰਡੀਆਨਾਪੋਲਿਸ ਫੇਡਐਕਸ ਫੈਸੀਲਿਟੀ ’ਚ ਅਪ੍ਰੈਲ ਮਹੀਨੇ ਵਾਪਰੇ ਇੱਕ ਸਮੂਹਿਕ ਗੋਲੀਬਾਰੀ ਤੋਂ ਪੀੜਤ ਸਿੱਖ ਭਾਈਚਾਰੇ ਦੇ ਤਿੰਨ ਮੈਂਬਰ ਨੇ ਸਿਟੀ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਦਾਅਵਿਆਂ ਹੈ ਕਿ ਸਥਾਨਕ ਅਧਿਕਾਰੀ ਅਦਾਲਤੀ ਸੁਣਵਾਈ ਦੀ ਪੈਰਵੀ ਕਰਨ ’ਚ ਅਸਫਲ ਰਹੇ, ਜੋ ਸ਼ੂਟਰ ਨੂੰ ਹਮਲੇ ’ਚ ਵਰਤੀਆਂ ਗਈਆਂ ਬੰਦੂਕਾਂ ਤੱਕ ਪਹੁੰਚ ਕਰਨ ਤੋਂ ਰੋਕਿਆ ਜਾ ਸਕਦਾ ਸੀ। ਜਾਣਕਾਰੀ ਮੁਤਾਬਕ, ਹਰਪ੍ਰੀਤ ਸਿੰਘ, ਲਖਵਿੰਦਰ ਕੌਰ ਅਤੇ ਗੁਰਿੰਦਰ ਬੈਂਸ, ਜੋ ਕਿ 15 ਅਪ੍ਰੈਲ ਦੇ ਹਮਲੇ ’ਚ ਜ਼ਖਮੀ ਹੋਏ ਜਾਂ ਪਰਿਵਾਰਕ ਮੈਂਬਰ ਗੁਆ ਚੁੱਕੇ ਸਨ, ਹਰੇਕ ਸਿਟੀ ਤੋਂ 700,000 ਡਾਲਰ ਹਰਜਾਨੇ ਦੀ ਮੰਗ ਕਰ ਰਹੇ ਹਨ।
ਪੀੜਤਾਂ ਦੇ ਵਕੀਲਾਂ ਨੇ ਕਿਹਾ ਕਿ ਇੰਡੀਆਨਾਪੋਲਿਸ ਮੈਟਰੋਪੋਲੀਟਨ ਪੁਲਿਸ ਵਿਭਾਗ ਅਤੇ ਮੈਰੀਅਨ ਕਾਉਂਟੀ ਪ੍ਰੌਸੀਕਿਊਟਰ ਆਫ਼ਿਸ ਇੰਡੀਆਨਾ ਦੇ ਰੈੱਡ ਫਲੈਗ ਵਾਲੇ ਕਾਨੂੰਨ ਦੀ ਪਾਲਣਾ ਕਰਨ ’ਚ ਅਸਫਲ ਰਹੇ।
‘‘ਰੈੱਡ ਫਲੈਗ’’ ਕਾਨੂੰਨ, ਜੋ 2005 ਵਿਚ ਇੰਡੀਆਨਾ ’ਚ ਕਾਨੂੰਨ ਬਣਿਆ, ਪੁਲਿਸ ਜਾਂ ਅਦਾਲਤਾਂ ਨੂੰ ਉਨ੍ਹਾਂ ਲੋਕਾਂ ਤੋਂ ਬੰਦੂਕਾਂ ਜ਼ਬਤ ਕਰਨ ਦੀ ਇਜਾਜ਼ਤ ਦਿੰਦਾ ਹੈ, ਜੋ ਇਹ ਸੰਕੇਤ ਦਿੰਦੇ ਹਨ ਕਿ ਉਹ ਹਿੰਸਕ ਸਕਦੇ ਹਨ।
ਵਕੀਲਾਂ ਦਾ ਕਹਿਣਾ ਹੈ ਕਿ ਅਧਿਕਾਰੀਆਂ ਨੂੰ ਅਜਿਹੇ ਕੇਸ ਅਦਾਲਤਾਂ ’ਚ ਦਾਇਰ ਕਰਨੇ ਚਾਹੀਦੇ ਹਨ। ਜੇ ਅਜਿਹਾ ਕੋਈ ਕੇਸ ਦਰਜ ਕੀਤਾ ਗਿਆ ਹੁੰਦਾ, ਤਾਂ ਵੱਡੇ ਪੱਧਰ ’ਤੇ ਗੋਲੀਬਾਰੀ ਨੂੰ ਰੋਕਿਆ ਜਾ ਸਕਦਾ ਸੀ। ਪੁਲਿਸ ਨੇ ਕਿਹਾ ਕਿ ਬਰੈਂਡਨ ਸਕਾਟ ਹੋਲ ਨੇ ਹਮਲੇ ਨੂੰ ‘‘ਆਤਮਘਾਤੀ ਕਤਲ’’ ਵਜੋਂ ਵਰਤਿਆ। ਸ਼ਹਿਰ ਦੇ ਸਿੱਖ ਅਮਰੀਕਨ ਭਾਈਚਾਰੇ ਦੇ ਚਾਰ ਮੈਂਬਰਾਂ ਸਮੇਤ ਅੱਠ ਕਰਮਚਾਰੀ ਮਾਰੇ ਗਏ ਅਤੇ ਪੰਜ ਹੋਰ ਜ਼ਖਮੀ ਹੋ ਗਏ।

Share