ਫੁੱਟਬਾਲ ਵਿਸ਼ਵ ਕੱਪ: ਕੈਮਰੂਨ ਤੋਂ ਹਾਰਨ ਦੇ ਬਾਵਜੂਦ ਬ੍ਰਾਜ਼ੀਲ ਵਿਸ਼ਵ ਕੱਪ ਫੁੱਟਬਾਲ ਦੇ ਪ੍ਰੀ-ਕੁਆਰਟਰ ਫਾਈਨਲ ‘ਚ

147

ਲੁਸੈਲ (ਕਤਰ), 3 ਦਸੰਬਰ (ਪੰਜਾਬ ਮੇਲ)- ਵਿੰਸੇਂਟ ਅਬੂਬਕਰ ਵੱਲੋਂ ਦੂਜੇ ਅੱਧ ਦੇ ਇੰਜਰੀ ਟਾਈਮ ਦੇ ਦੂਜੇ ਮਿੰਟ ਵਿੱਚ ਕੀਤੇ ਗੋਲ ਦੀ ਬਦੌਲਤ ਕੈਮਰੂਨ ਨੇ ਬ੍ਰਾਜ਼ੀਲ ਨੂੰ 1-0 ਨਾਲ ਹਰਾ ਦਿੱਤਾ। 24 ਸਾਲਾਂ ਵਿਚ ਵਿਸ਼ਵ ਕੱਪ ਦੇ ਗਰੁੱਪ ਗੇੜ ਵਿਚ ਪਹਿਲੀ ਬ੍ਰਾਜ਼ੀਲ ਨੇ ਹਾਰ ਦਾ ਮੂੰਹ ਦੇਖਿਆ। ਇਸ ਦੇ ਬਾਵਜੂਦ ਪੰਜ ਵਾਰ ਦਾ ਚੈਂਪੀਅਨ ਬ੍ਰਾਜ਼ੀਲ ਗਰੁੱਪ ਜੀ ਵਿਚ ਸਿਖਰ ‘ਤੇ ਰਹਿ ਕੇ ਨਾਕਆਊਟ ਪੜਾਅ ਵਿਚ ਪੁੱਜ ਗਿਆ। ਅਬੂਬਕਰ ਨੇ ਬ੍ਰਾਜ਼ੀਲ ਦੇ ਗੋਲਕੀਪਰ ਐਡਰਸਨ ਦੇ ਅੱਗੋਂ ਹੈਡਰ ਨਾਲ ਗੋਲ ਕੀਤਾ ਅਤੇ ਫਿਰ ਜਸ਼ਨ ਵਿਚ ਆਪਣੀ ਟੀ-ਸ਼ਰਟ ਲਾਹ ਦਿੱਤੀ। ਕੈਮਰੂਨ ਦੇ ਕਪਤਾਨ ਨੇ ਕੋਨੇ ਦੇ ਝੰਡੇ ਕੋਲ ਆਪਣੀ ਸ਼ਰਟ ਸੁੱਟ ਦਿੱਤੀ, ਜਿਸ ਤੋਂ ਬਾਅਦ ਰੈਫਰੀ ਨੇ ਉਸ ਨੂੰ ਪੀਲਾ ਕਾਰਡ ਦਿਖਾਇਆ।