ਫੁਟਬਾਲ ਵਿਸ਼ਵ ਕੱਪ ਦੌਰਾਨ ਸਟੇਡੀਅਮਾਂ ’ਚ ‘ਅਲਕੋਹਲ’ ਵਾਲੀ ਬੀਅਰ ਵੇਚਣ ’ਤੇ ਪਾਬੰਦੀ

53
Share

ਦੋਹਾ, 18 ਨਵੰਬਰ (ਪੰਜਾਬ ਮੇਲ)- ਫੁਟਬਾਲ ਵਿਸ਼ਵ ਕੱਪ ਦੇ ਅੱਠ ਸਟੇਡੀਅਮਾਂ ਵਿਚ ‘ਅਲਕੋਹਲ’ ਵਾਲੀ ਬੀਅਰ ਵੇਚਣ ’ਤੇ ਅੱਜ ਪਾਬੰਦੀ ਲਗਾ ਦਿੱਤੀ ਗਈ ਹੈ। ਇਹ ਫ਼ੈਸਲਾ ਫੀਫਾ ਟੂਰਨਾਮੈਂਟ ਦੇ ਸ਼ੁਰੂ ਹੋਣ ਤੋਂ ਦੋ ਦਿਨ ਪਹਿਲਾਂ ਲਿਆ ਗਿਆ ਹੈ। ‘ਅਲਕੋਹਲ’ ਮੁਕਤ ਬੀਅਰ ਦੇਸ਼ ਵਿਚ ਹੋਣ ਵਾਲੇ 64 ਮੈਚਾਂ ਵਿਚ ਵੇਚੀ ਜਾਵੇਗੀ। ਫੀਫਾ ਨੇ ਇੱਕ ਬਿਆਨ ਵਿਚ ਕਿਹਾ, ‘‘ਮੇਜ਼ਬਾਨ ਦੇਸ਼ ਦੇ ਅਧਿਕਾਰੀਆਂ ਅਤੇ ਫੀਫਾ ਦਰਮਿਆਨ ਚਰਚਾ ਮਗਰੋਂ ਸਟੇਡੀਅਮ ਦੇ ਕੰਪਲੈਕਸ ਤੋਂ ਬੀਅਰ ਦੀ ਵਿਕਰੀ ਨੂੰ ਹਟਾ ਕੇ ਫੀਫਾ ‘ਫੈਨ ਫੈਸਟੀਵਲ’, ਪ੍ਰਸ਼ੰਸਕਾਂ ਦੀਆਂ ਹੋਰ ਥਾਵਾਂ ਅਤੇ ਲਾਇਸੈਂਸ ਪ੍ਰਾਪਤ ਸਥਾਨ ’ਤੇ ‘ਅਲਕੋਹਲ’ ਵਾਲੇ ਪੀਣ ਵਾਲੇ ਪਦਾਰਥਾਂ ਦੀ ਵਿਕਰੀ ’ਤੇ ਧਿਆਨ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ।’’ ਸ਼ੈਂਪੇਨ, ਸ਼ਰਾਬ, ਵਿਸਕੀ ਅਤੇ ਹੋਰ ‘ਅਲਕੋਹਲ’ ਸਟੇਡੀਅਮ ਦੇ ‘ਲਗਜ਼ਰੀ ਮਹਿਮਾਨ ਖੇਤਰਾਂ’ ਵਿਚ ਪਰੋਸੇ ਜਾਣਗੇ। ਵਿਸ਼ਵ ਦੀ ਬੀਅਰ ਸਪਾਂਸਰ ਬਡਵਾਈਜ਼ਰ ਦੀ ਮੂਲ ਕੰਪਨੀ ਏਬੀ ਇਨਬੈੱਵ ਨੇ ਇਸ ਸਬੰਧੀ ਫੌਰੀ ਟਿੱਪਣੀ ਨਹੀਂ ਦਿੱਤੀ।

Share