ਫੁਟਬਾਲ:ਇਟਲੀ ਨੇ ਯੂਰੋ ਕੱਪ 2020 ਜਿੱਤਿਆ

1684
Share

ਲੰਡਨ, 12 ਜੁਲਾਈ (ਪੰਜਾਬ ਮੇਲ)- ਇਟਲੀ ਨੇ ਇੰਗਲੈਂਡ ਨੂੰ ਯੂਰੋ ਕੱਪ ਦੇ ਫਾਈਨਲ ਵਿਚ ਹਰਾ ਦਿੱਤਾ ਹੈ। ਮੈਚ ਦਾ ਫੈਸਲਾ ਪੈਨਲਟੀ ਸ਼ੂਟਆਊਟ ਰਾਹੀਂ ਹੋਇਆ ਜਿਸ ਵਿਚ ਇਟਲੀ ਨੇ ਇੰਗਲੈਂਡ ਨੂੰ 3-2 ਨਾਲ ਹਰਾਇਆ। ਪਹਿਲੇ ਅੱਧ ਵਿਚ ਇੰਗਲੈਂਡ 1-0 ਨਾਲ ਅੱਗੇ ਸੀ ਤੇ ਇਟਲੀ ਨੇ ਮੈਚ ਦੇ 67ਵੇਂ ਮਿੰਟ ਵਿਚ ਗੋਲ ਕੀਤਾ। ਨਿਰਧਾਰਤ ਸਮੇਂ ਤਕ ਦੋਵੇਂ ਟੀਮਾਂ 1-1 ਨਾਲ ਬਰਾਬਰ ਸਨ। ਦੋਵੇਂ ਟੀਮਾਂ ਵਾਧੂ ਸਮੇਂ ਵਿਚ ਵੀ ਗੋਲ ਨਹੀਂ ਕਰ ਸਕੀਆਂ ਤੇ ਪੈਨਲਟੀ ਸ਼ੂਟਆਊਟ ਰਾਹੀਂ ਇਟਲੀ ਨੇ ਇੰਗਲੈਂਡ ਨੂੰ 3-2 ਨਾਲ ਹਰਾ ਦਿੱਤਾ। ਇਟਲੀ ਨੇ 1968 ਤੋਂ ਬਾਅਦ ਯੂਰੋਪੀਅਨ ਚੈਂਪੀਅਨਸ਼ਿਪ ਜਿੱਤੀ ਹੈ।


Share