ਫੀਫਾ ਵਰਲਡ ਕੱਪ 2026 ਦੀ ਮੇਜ਼ਬਾਨੀ ਲਈ ਟੋਰਾਂਟੋ ਤੇ ਵੈਨਕੂਵਰ ਨੇ ਬਾਜ਼ੀ ਮਾਰੀ

45
Share

ਟੋਰਾਂਟੋ, 29 ਜੂਨ (ਬਲਜਿੰਦਰ ਸੇਖਾ/ਪੰਜਾਬ ਮੇਲ)- ਸਾਲ 2026 ਵਿਚ ਹੋਣ ਵਾਲਾ ਫੀਫਾ ਵਰਲਡ ਕੱਪ ਕੈਨੇਡਾ, ਅਮਰੀਕਾ ਤੇ ਮੈਕਸੀਕੋ ਵਲੋਂ ਰੱਲ ਕੇ ਕਰਵਾਇਆ ਜਾ ਰਿਹਾ ਹੈ। ਕੈਨੇਡਾ ਵਿਚ ਹੋਣ ਵਾਲੇ ਮੈਚਾਂ ਲਈ ਵੱਖ-ਵੱਖ ਸ਼ਹਿਰਾਂ ਵੱਲੋਂ ਮੇਜਬਾਨੀ ਲਈ ਦਾਅਵੇਦਾਰੀ ਕੀਤੀ ਗਈ ਸੀ। ਜਾਰੀ ਸੂਚਨਾ ਅਨੁਸਾਰ ਕੈਨੇਡਾ ਵਿਚ ਹੋਣ ਵਾਲੇ ਵਰਲਡ ਕੱਪ ਦੇ ਮੈਚ ਟੋਰਾਂਟੋ ਤੇ ਵੈਨਕੂਵਰ ਸ਼ਹਿਰਾਂ ਵਿਚ ਹੀ ਹੋਣਗੇ। ਵਰਨਣਯੋਗ ਹੈ ਕਿ ਵੈਨਕੂਵਰ ਵਲੋਂ ਇਹ ਮੈਚ ਬੀ.ਸੀ. ਪਲੇਸ ਵਿਚ ਕਰਵਾਏ ਜਾਣਗੇ, ਜਿੱਥੇ ਫੀਫਾ ਵੂਮੈਨ ਵਰਲਡ ਕੱਪ 2015 ਦੇ ਵੀ ਕਈ ਮੈਚ ਹੋਏ ਸਨ। ਟੋਰਾਂਟੋ ਵਿਚ ਇਹ ਮੈਚ ਬੀ.ਐੱਮ.ਓ. ਫੀਲਡ ਵਿਚ ਹੋਣਗੇ। ਇਥੇ ਹੀ ਟੋਰਾਂਟੋ ਆਰਗੋ ਨੌਟਸ ਤੇ ਟੋਰਾਂਟੋ ਐੱਫ.ਸੀ. ਗੇਮਜ਼ ਦੀ ਮੇਜ਼ਬਾਨੀ ਕੀਤੀ ਗਈ ਸੀ।¿; ਦੋਨਾਂ ਹੀ ਮੈਦਾਨਾਂ ਦੀ ਸਮਰੱਥਾ 54,000 ਤੇ 45,000 ਦਰਸ਼ਕਾਂ ਦੀ ਹੈ। ਇਸ ਖਬਰ ਨਾਲ ਟੋਰਾਂਟੋ ਤੇ ਵੈਨਕੂਵਰ ਨਿਵਾਸੀ ਖੁਸ਼ ਨਜ਼ਰ ਆ ਰਹੇ ਹਨ।

Share