ਫਿਲਾਡੈਲਫੀਆ ’ਚ ਰੇਲ ਗੱਡੀ ’ਚ ਜਬਰ-ਜਨਾਹ

247
Share

-ਹੋਰ ਯਾਤਰੀ ਮੂਕ ਦਰਸ਼ਕ ਬਣੇ ਰਹੇ
ਸੈਕਰਾਮੈਂਟੋ, 20 ਅਕਤੂਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਫਿਲਾਡੈਲਫੀਆ ’ਚ ਇਕ ਟਰਾਂਜ਼ਿਟ ਰੇਲ ਗੱਡੀ ਵਿਚ ਇਕ ਔਰਤ ਨਾਲ ਜਬਰ-ਜਨਾਹ ਹੋਣ ਦੀ ਘਟਨਾ ਵਾਪਰੀ ਹੈ। ਅਧਿਕਾਰੀਆਂ ਨੇ ਕਿਹਾ ਹੈ ਕਿ ਘਟਨਾ ਸਮੇਂ ਹੋਰ ਯਾਤਰੀ ਮੂਕ ਦਰਸ਼ਕ ਬਣੇ ਰਹੇ। ਉਨ੍ਹਾਂ ਨੇ ਨਾ ਦਖਲ ਦਿੱਤਾ ਤੇ ਨਾ ਹੀ ਪੁਲਿਸ ਨੂੰ ਫੋਨ ਕੀਤਾ। ਪਬਲਿਕ ਟਰਾਂਜ਼ਿਟ ਅਥਾਰਿਟੀ (ਸੇਪਟਾ) ਨੇ ਜਾਰੀ ਇਕ ਬਿਆਨ ’ਚ ਕਿਹਾ ਹੈ ਕਿ ਕਥਿਤ ਜਬਰ-ਜਨਾਹ ਦੀ ਘਟਨਾ ਦੱਖਣੀ ਪੂਰਬੀ ਪੈਨਸਿਲਵੇਨੀਆ ਟਰਾਂਸਪੋਰਟੇਸ਼ਨ ਅਥਾਰਿਟੀ ਦੀ ਮਰਕਟ ਫਰੈਂਕ ਫੋਰਡ ਪੱਟੜੀ ’ਤੇ ਵਾਪਰੀ ਹੈ। ਇਹ ਇਕ ਬਹੁਤ ਘਿਣਾਉਣਾ ਜੁਰਮ ਹੈ। ਸੇਪਟਾ ਨੇ ਕਿਹਾ ਹੈ ਕਿ ਗੱਡੀ ’ਚ ਮੌਕੇ ਉਪਰ ਮੌਜੂਦ ਹੋਰ ਯਾਤਰੀ ਗੱਡੀ ਰੋਕ ਸਕਦੇ ਸਨ ਜਾਂ ਪੁਲਿਸ ਨੂੰ ਫੋਨ ਕਰ ਸਕਦੇ ਸਨ ਪਰੰਤੂ ਕਿਸੇ ਨੇ ਵੀ ਅਜਿਹੀ ਕਰਨ ਦੀ ਹਿੰਮਤ ਨਹੀਂ ਕੀਤੀ। ਸੇਪਟਾ ਦੇ ਬੁਲਾਰੇ ਐਂਡਰੀਊ ਬੁਸ਼ ਨੇ ਕਿਹਾ ਹੈ ਕਿ ਸੇਪਟਾ ਦੇ ਇਕ ਮੁਲਾਜ਼ਮ ਵੱਲੋਂ ਘਟਨਾ ਬਾਰੇ 911 ਉਪਰ ਸੂਚਿਤ ਕਰਨ ਉਪਰੰਤ ਤੁਰੰਤ ਕਾਰਵਾਈ ਕਰਦਿਆਂ ਪੁਲਿਸ ਨੇ ਸ਼ੱਕੀ ਦੋਸ਼ੀ ਨੂੰ ਹਿਰਾਸਤ ਵਿਚ ਲੈ ਲਿਆ, ਜਿਸ ਦੀ ਪਛਾਣ 35 ਸਾਲਾ ਫਿਸਟਨ ਐਮ ਨਗਾਇ ਵਜੋਂ ਹੋਈ ਹੈ। ਉਸ ਵਿਰੁੱਧ ਜਬਰ-ਜਨਾਹ, ਸਮੇਤ ਹੋਰ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

Share