ਫਿਲਾਡੇਲਫੀਆ ‘ਚ ਇਮਾਰਤ ਨੂੰ ਅੱਗ ਲੱਗਣ ਕਾਰਨ ਸੱਤ ਬੱਚਿਆਂ ਸਮੇਤ 13 ਲੋਕਾਂ ਦੀ ਮੌਤ

286

ਫਿਲਾਡੇਲਫੀਆ,  6 ਜਨਵਰੀ (ਪੰਜਾਬ ਮੇਲ)- ਅਮਰੀਕਾ ਦੇ ਫਿਲਾਡੇਲਫੀਆ ਸ਼ਹਿਰ ਦੀ ਇਕ ਇਮਾਰਤ ‘ਚ ਬੁੱਧਵਾਰ ਨੂੰ ਸਵੇਰੇ ਅੱਗ ਲੱਗਣ ਕਾਰਨ ਸੱਤ ਬੱਚਿਆਂ ਸਮੇਤ 13 ਲੋਕਾਂ ਦੀ ਮੌਤ ਹੋ ਗਈ। ਫਾਇਗ ਬ੍ਰਿਗੇਡ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਪ੍ਰੈੱਸ ਕਾਨਫਰੰਸ ‘ਚ ਦੱਸਿਆ ਕਿ ਇਮਾਰਤ ‘ਚ ਅੱਗ ਲੱਗਣ ਦੀ ਸਥਿਤੀ ‘ਚ ਖਤਰੇ ਦੀ ਚਿਤਾਵਨੀ ਦੇਣ ਵਾਲੇ ਚਾਰ ਉਪਕਰਣ ਲੱਗੇ ਸਨ ਪਰ ਕੋਈ ਵੀ ਕੰਮ ਕਰਨ ਦੀ ਹਾਲਤ ‘ਚ ਨਹੀਂ ਸੀ। ਉਨ੍ਹਾਂ ਨੇ ਦੱਸਿਆ ਕਿ ਦੋ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ। ਇਹ ਘਟਨਾ ਸ਼ਹਿਰ ਦੇ ਫੇਅਰਮਾਊਂਟ ਇਲਾਕੇ ‘ਚ ਸਵੇਰੇ ਕਰੀਬ 6:40 ਵਜੇ ਵਾਪਰੀ।