ਫਿਲਾਡੇਲਫਿਆ ’ਚ ਅਫ਼ਗਾਨੀ ਫਲਾਈਟ ’ਚ 9 ਮਹੀਨਿਆਂ ਦੀ ਬੱਚੀ ਦੀ ਮੌਤ

502
Share

ਫਰਿਜ਼ਨੋ, 3 ਸਤੰਬਰ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਫਿਲਾਡੇਲਫਿਆ ’ਚ ਹਵਾਈ ਅੱਡੇ ’ਤੇ ਬੁੱਧਵਾਰ ਅਫ਼ਗਾਨੀ ਸ਼ਰਨਾਰਥੀਆਂ ਦੀ ਫਲਾਈਟ ਉਤਰਨ ਤੋਂ ਬਾਅਦ ਜਹਾਜ਼ ’ਚ ਸਵਾਰ ਇੱਕ 9 ਮਹੀਨਿਆਂ ਦੀ ਬੱਚੀ ਦੀ ਮੌਤ ਹੋ ਗਈ। ਅਮਰੀਕੀ ਅਧਿਕਾਰੀਆਂ ਅਨੁਸਾਰ ਇਸ ਬੱਚੀ ਦੀ ਮੌਤ ਅਮਰੀਕਾ ਦੀ ਧਰਤੀ ’ਤੇ ਪਹਿਲੀ ਜਾਣੀ ਜਾਂਦੀ ਅਫ਼ਗਾਨ ਸ਼ਰਨਾਰਥੀ ਦੀ ਮੌਤ ਦਰਸਾਉਂਦੀ ਹੈ, ਜੋ ਉਥੋਂ ਬਚਾ ਕੇ ਲਿਆਂਦੇ ਗਏ ਹਨ।
ਰੱਖਿਆ ਵਿਭਾਗ ਦੇ ਬੁਲਾਰੇ ਕਿ੍ਰਸ ਮਿਸ਼ੇਲ ਅਨੁਸਾਰ ਇਹ ਲੜਕੀ ਸੀ-17 ਜਹਾਜ਼ ’ਤੇ ਜਰਮਨੀ ਤੋਂ ਫਿਲਾਡੇਲਫੀਆ ਦੇ ਹਵਾਈ ਅੱਡੇ ਲਈ ਉਡਾਣ ’ਚ ਸੀ, ਜਿਸ ਦੌਰਾਨ ਉਹ ਬੇਹੋਸ਼ ਹੋ ਗਈ। ਜਹਾਜ਼ ਦੇ ਲੈਂਡ ਹੋਣ ’ਤੇ ਬੱਚੀ ਅਤੇ ਉਸ ਦੇ ਪਿਤਾ ਨੂੰ ਫਿਲਾਡੇਲਫੀਆ ਦੇ ਚਿਲਡਰਨ ਹਸਪਤਾਲ ’ਚ ਭੇਜਿਆ ਗਿਆ, ਜਿਥੇ ਉਸ ਨੂੰ ਮਿ੍ਰਤਕ ਐਲਾਨ ਦਿੱਤਾ ਗਿਆ। ਪੁਲਿਸ ਵਿਭਾਗ ਦੀ ਵਿਸ਼ੇਸ਼ ਯੂਨਿਟ ਅਤੇ ਫਿਲਾਡੇਲਫੀਆ ਮੈਡੀਕਲ ਐਗਜ਼ਾਮੀਨਰ ਆਫਿਸ ਇਸ ਮੌਤ ਦੀ ਜਾਂਚ ਕਰ ਰਹੇ ਹਨ। ਅਮਰੀਕੀ ਪ੍ਰਸ਼ਾਸਨ ਨੇ ਇਸ ਮਿ੍ਰਤਕ ਬੱਚੀ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਹੈ।

Share