ਫਿਲਮ ਨਿਰਮਾਤਾ ਮਹੇਸ਼ ਮੰਜਰੇਕਰ ਤੋਂ 35 ਕਰੋੜ ਦੀ ਫਿਰੌਤੀ ਦੀ ਮੰਗ

586
Share

ਮੁੰਬਈ, 27 ਅਗਸਤ (ਪੰਜਾਬ ਮੇਲ)- ਫਿਲਮ ਨਿਰਮਾਤਾ ਮਹੇਸ਼ ਮੰਜਰੇਕਰ ਨੇ ਮੁੰਬਈ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਅਬੂ ਸਲੇਮ ਗਰੋਹ ਦਾ ਮੈਂਬਰ ਹੋਣ ਦਾ ਦਾਅਵਾ ਕਰਨ ਵਾਲਾ ਵਿਅਕਤੀ ਉਸ ਨੂੰ 35 ਕਰੋੜ ਰੁਪਏ ਦੀ ਫਿਰੌਤੀ ਲਈ ਸੁਨੇਹੇ ਭੇਜ ਰਿਹਾ ਹੈ। ਅਧਿਕਾਰੀ ਨੇ ਵੀਰਵਾਰ ਨੂੰ ਕਿਹਾ ਕਿ ਇਸ ਸਬੰਧ ਵਿਚ ਕੇਸ ਦਰਜ ਕੀਤਾ ਗਿਆ ਹੈ ਅਤੇ ਕੇਸ ਨੂੰ ਪੁਲੀਸ ਦੇ ਐਂਟੀ-ਰਿਕਵਰੀ ਸੈੱਲ ਨੂੰ ਭੇਜਿਆ ਗਿਆ ਹੈ। ਅਧਿਕਾਰੀ ਨੇ ਦੱਸਿਆ ਕਿ ਮੰਜਰੇਕਰ ਨੇ ਦੋ ਦਿਨ ਪਹਿਲਾਂ ਦਾਦਰ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ। ਉਸ ਨੇ ਦੋਸ਼ ਲਾਇਆ ਕਿ ਅਣਪਛਾਤੇ ਵਿਅਕਤੀ, ਜਿਸ ਨੇ 1993 ਦੇ ਮੁੰਬਈ ਧਮਾਕਿਆਂ ਦੇ ਕੇਸ ਦੇ ਦੋਸ਼ੀ ਅਬੂ ਸਲੇਮ ਗਰੋਹ ਦਾ ਮੈਂਬਰ ਹੋਣ ਦਾ ਦਾਅਵਾ ਕੀਤਾ ਸੀ, ਨੇ ਉਸ ਨੂੰ ਮੋਬਾਈਲ ਉੱਤੇ ਇੱਕ ਸੁਨੇਹਾ ਭੇਜਿਆ ਅਤੇ 35 ਕਰੋੜ ਰੁਪਏ ਦੀ ਮੰਗ ਕੀਤੀ।


Share