ਫਿਲਮੀ ਅਦਾਕਾਰ ਸੁਖਜਿੰਦਰ ਸ਼ੇਰਾ ਸੰਖੇਪ ਬਿਮਾਰੀ ਪਿੱਛੋਂ ਪਰਲੋਕ ਸਿਧਾਰੇ

130
Share

ਯੁਗਾਂਡਾ, 5 ਮਈ (ਪੰਜਾਬ ਮੇਲ)- ਫਿਲਮ ਐਕਟਰ, ਨਿਰਮਾਤਾ ਤੇ ਨਿਰਦੇਸ਼ਕ ਸੁਖਜਿੰਦਰ ਸ਼ੇਰਾ ਸੰਖੇਪ ਬਿਮਾਰੀ ਪਿਛੋਂ ਪਰਲੋਕ ਸਿਧਾਰ ਗਏ ਹਨ। ਉਹ ਪਿਛਲੇ ਕੁੱਝ ਦਿਨਾਂ ਤੋਂ ਅਫਰੀਕਾ ਦੇ ਯੁਗਾਂਡਾ ਸ਼ਹਿਰ ਗਏ ਹੋਏ ਸਨ। ਉਨ੍ਹਾਂ ਦਾ ਪਿਛਲਾ ਪਿੰਡ ਮਲਕ, ਜ਼ਿਲ੍ਹਾ ਲੁਧਿਆਣਾ ਸੀ। ਸੁਖਜਿੰਦਰ ਸ਼ੇਰਾ ਨੇ ਆਪਣਾ ਫਿਲਮੀ ਸਫਰ ਵਰਿੰਦਰ ਦੀ ਫਿਲਮ ‘ਯਾਰੀ ਜੱਟ ਦੀ’ ਨਾਲ ਬਤੌਰ ਅਦਾਕਾਰ ਸ਼ੁਰੂ ਕੀਤਾ। ਬਾਅਦ ’ਚ ਨਿਰਮਾਤਾ ਅਤੇ ਨਿਰਦੇਸ਼ਕ ਵਜੋਂ ਵੀ ਕਈ ਫਿਲਮਾਂ ਕੀਤੀਆਂ। ਉਨ੍ਹਾਂ ਦੀ ਆਖਰੀ ਫਿਲਮ ‘ਯਾਰ-ਬੇਲੀ’ ਸੀ।

Share