ਫਰਿਜ਼ਨੋ, 6 ਅਕਤੂਬਰ (ਧਾਲੀਆਂ/ਮਾਛੀਕੇ/ਪੰਜਾਬ ਮੇਲ)- ਫਰਿਜ਼ਨੋ ਦੇ ਨਜ਼ਦੀਕੀ ਸ਼ਹਿਰ ਫਾਊਲਰ ਵਿਖੇ ਉਸਤਾਦ ਲਾਲ ਚੰਦ ਯਮਲਾ ਜੱਟ ਦੇ ਸ਼ਾਗਿਰਦ ਰਾਜ ਬਰਾੜ ਅਤੇ ਸਹਿਯੋਗੀਆਂ ਵੱਲੋਂ ਉਸਤਾਦ ਲਾਲ ਚੰਦ ਯਮਲਾ ਜੱਟ ਨੂੰ ਸਮਰਪਿਤ ਯਾਦਗਾਰੀ ਮੇਲਾ ਸ਼ਹਿਰ ਦੇ ਪੈਨਜੈਕ ਪਾਰਕ ਵਿਖੇ ਕਰਵਾਇਆ ਗਿਆ। ਜਿਸ ਦੀ ਸ਼ੁਰੂਆਤ ਉਸਤਾਦ ਲਾਲ ਚੰਦ ਯਮਲਾ ਜੱਟ ਦੀ ਤਸਵੀਰ ’ਤੇ ਫੁੱਲਾਂ ਦੇ ਹਾਰ ਪਾਉਣ ਨਾਲ ਹੋਈ। ਇਸ ਉਪਰੰਤ ਯਮਲਾ ਜੀ ਦੇ ਸ਼ਗਿਰਦ ਰਾਜ ਬਰਾੜ ਨੇ ਧਾਰਮਿਕ ਗੀਤ ਨਾਲ ਸ਼ੁਰੂਆਤ ਕੀਤੀ।



ਜਦਕਿ ਸਾਡੇ ਆਪਣੇ ਸਥਾਨਕ ਕਲਾਕਾਰਾਂ ਵਿਚ ਅਵਤਾਰ ਗਰੇਵਾਲ ਅਤੇ ਪੱਪੀ ਭਦੌੜ ਨੇ ਸੰਗੀਤ ਦੇ ਸਟੇਜ਼ ’ਤੇ ਕਲਾਕਾਰਾਂ ਨੂੰ ਪੂਰਾ ਸਾਥ ਦਿੱਤਾ। ਮੇਲੇ ਦੌਰਾਨ ‘‘ਧਾਲੀਆਂ ਅਤੇ ਮਾਛੀਕੇ ਮੀਡੀਆ ਯੂ.ਐੱਸ.ਏ.’’ ਵੱਲੋਂ ਹਮੇਸ਼ਾ ਵਾਂਗ ਨਿਧੱੜਕ ਸੇਵਾਵਾਂ ਦਿੱਤੀਆਂ ਗਈਆਂ। ਸਟੇਜ ਸੰਚਾਲਨ ਦੀ ਸੇਵਾ ਰੇਡੀਓ ਹੋਸ਼ਟ ਜਗਤਾਰ ਗਿੱਲ ਨੇ ਬਾਖੂਬੀ ਨਿਭਾਈ। ਮੇਲੇ ਦੌਰਾਨ ਸ਼ੌਕਤ ਅਲੀ ਵੱਲੋਂ ‘ਸੰਸਥਾ’ ਸੰਸਥਾ ਦੇ ਸਹਿਯੋਗ ਨਾਲ ਚਾਹ-ਪਕੌੜੇ, ਜਲੇਬੀਆਂ ਆਦਿਕ ਦੇ ਲੰਗਰ ਚੱਲੇ। ਇਹ ਨਿਰੋਲ ਪੰਜਾਬੀ ਸੱਭਿਆਚਾਰ ਦਾ ਸੁਨੇਹਾ ਦਿੰਦਾ ਹੋਇਆ ਉਸਤਾਦ ਲਾਲ ਚੰਦ ਯਮਲਾ ਜੱਟ ਨੂੰ ਸਮਰਪਿਤ ਮੇਲਾ ਯਾਦਗਾਰੀ ਹੋ ਨਿਬੜਿਆ।