ਫਾਈਜ਼ਰ ਵੱਲੋਂ ਭਾਰਤ ਨੂੰ ਬਿਨਾਂ ਲਾਭ ਵਾਲੇ ਮੁੱਲ ’ਤੇ ਟੀਕਾ ਮੁਹੱਈਆ ਕਰਨ ਦੀ ਪੇਸ਼ਕਸ਼

132
Share

ਨਵੀਂ ਦਿੱਲੀ, 22 ਅਪ੍ਰੈਲ (ਪੰਜਾਬ ਮੇਲ)- ਦਵਾਈਆਂ ਬਣਾਉਣ ਵਾਲੀ ਅਮਰੀਕੀ ਬਹੁਕੌਮੀ ਕੰਪਨੀ ਫਾਈਜ਼ਰ ਨੇ ਅੱਜ ਕਿਹਾ ਕਿ ਉਸ ਨੂੰ ਭਾਰਤ ’ਚ ਸਰਕਾਰ ਦੇ ਟੀਕਾਕਰਨ ਪ੍ਰੋਗਰਾਮ ਲਈ ਆਪਣਾ ਟੀਕਾ ਬਿਨਾਂ ਲਾਭ ਵਾਲੇ ਮੁੱਲ ’ਤੇ ਮੁਹੱਈਆ ਕਰਨ ਦੀ ਪੇਸ਼ਕਸ਼ ਕੀਤੀ ਹੈ। ਕੰਪਨੀ ਨੇ ਕਿਹਾ ਹੈ ਕਿ ਉਹ ਭਾਰਤ ’ਚ ਟੀਕੇ ਦੀ ਉਪਲੱਭਧਤਾ ਯਕੀਨੀ ਬਣਾਉਣ ਲਈ ਸਰਕਾਰ ਨਾਲ ਮਿਲ ਕੇ ਕੰਮ ਕਰਨ ਨੂੰ ਪ੍ਰਤੀਬੱਧ ਹੈ। ਕੰਪਨੀ ਨੇ ਇਹ ਵੀ ਕਿਹਾ ਕਿ ਮਹਾਮਾਰੀ ਦੌਰਾਨ ਉਹ ਫਾਈਜ਼ਰ-ਬਾਇਓਨੈੱਟ ਕੋਵਿਡ-19 ਐੱਮਆਰਐੱਨਏ ਟੀਕਾ ਸਿਰਫ਼ ਸਰਕਾਰੀ ਕਰਾਰਾਂ ਰਾਹੀਂ ਸਪਲਾਈ ਕਰੇਗੀ।

Share