ਫਾਈਜ਼ਰ ਵੈਕਸੀਨ ਲੈਣ ਦੇ ਬਾਵਜੂਦ ਸਿਹਤ ਕਰਮੀ ਹੋਇਆ ਕਰੋਨਾ ਪੀੜਤ

520
Share

ਲੰਡਨ, 14 ਜਨਵਰੀ (ਪੰਜਾਬ ਮੇਲ)-ਫਾਈਜ਼ਰ ਵੈਕਸੀਨ ਲੈਣ ਦੇ ਬਾਵਜੂਦ ਇਕ ਸਿਹਤ ਕਰਮੀ ਦੇ ਕੋਰੋਨਾ ਪੀੜਤ ਹੋਣ ਦਾ ਹੈਰਾਨ ਕਰਨ ਵਾਲਾ ਮਾਮਲਾ ਇਕ ਮਹੀਨੇ ਦੇ ਅੰਦਰ ਸਾਹਮਣੇ ਆਇਆ ਹੈ। ਡੇਵਿਡ ਲਾਂਗਡਨ ਡਾਕਟਰ ਸਹਾਇਕ ਵਜੋਂ ਬਿ੍ਰਜੈਂਡ, ਸਾਊਥ ਵੇਲਜ਼ ਵਿਚ ਪਿ੍ਰੰਸਿਸ ਆਫ ਵੇਲਜ਼ ਹਸਪਤਾਲ ਵਿਖੇ ਕੰਮ ਕਰਦਾ ਹੈ। ਡੇਵਿਡ ਅਨੁਸਾਰ ਉਸ ਨੂੰ 8 ਦਸੰਬਰ ਨੂੰ ਫਾਈਜ਼ਰ ਕੋਰੋਨਾ ਵੈਕਸੀਨ ਦਿੱਤੀ ਗਈ ਸੀ, ਪਰ 8 ਜਨਵਰੀ ਨੂੰ ਉਸ ਦਾ ਕੋਰੋਨਾ ਪਾਜ਼ੀਟਿਵ ਪਾਇਆ ਗਿਆ। ਡੇਵਿਡ ਨੇ 5 ਜਨਵਰੀ ਨੂੰ ਫਾਈਜ਼ਰ ਵੈਕਸੀਨ ਦੀ ਦੂਜੀ ਖੁਰਾਕ ਲੈਣੀ ਸੀ, ਪਰ ਸਰਕਾਰ ਨੇ ਨਿਯਮਾਂ ਵਿਚ ਤਬਦੀਲੀ ਕੀਤੀ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਪਹਿਲੀ ਵੈਕਸੀਨ ਖੁਰਾਕ ਦੇਣ ਦੀ ਯੋਜਨਾ ਕਾਰਨ ਦੂਜੀ ਵੈਕਸੀਨ ਦੀ ਤਰੀਕ ਟਾਲ ਦਿੱਤੀ ਗਈ। ਡੇਵਿਡ ਦੀ ਵਰਤਮਾਨ ਸਮੇਂ ਜਾਂਚ ਕੀਤੀ ਜਾ ਰਹੀ ਹੈ ਅਤੇ ਡਾਕਟਰ ਇਹ ਸਮਝਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਵੈਕਸੀਨ ਲਏ ਜਾਣ ਦੇ ਬਾਅਦ ਵੀ ਇਹ ਕਿਵੇਂ ਸੰਭਵ ਹੈ।

Share