ਫਾਇਜ਼ਰ ਵੱਲੋਂ ਤਿਆਰ ਕਰੋਨਾ ਵੈਕਸੀਨ ਦੀ ਡਲਿਵਰੀ ਕ੍ਰਿਸਮਸ ਤੋਂ ਪਹਿਲਾਂ ਹੋ ਸਕਦੀ ਹੈ ਸ਼ੁਰੂ

439
Share

ਵਾਸ਼ਿੰਗਟਨ, 19 ਨਵੰਬਰ (ਪੰਜਾਬ ਮੇਲ)-ਜੇਕਰ ਸਭ ਕੁਝ ਠੀਕ ਰਿਹਾ ਤਾਂ ਫਾਇਜ਼ਰ ਤੇ ਬਾਇਓਐੱਨਟੈੱਕ ਵੱਲੋਂ ਵਿਕਸਤ ਕਰੋਨਾ ਵੈਕਸੀਨ ਦੀ ਡਲਿਵਰੀ ਕ੍ਰਿਸਮਸ ਤੋਂ ਪਹਿਲਾਂ ਸ਼ੁਰੂ ਹੋ ਸਕਦੀ ਹੈ। ਫਾਇਜ਼ਰ ਵੱਲੋਂ ਤਿਆਰ ਵੈਕਸੀਨ ਟਰਾਇਲ ਦੇ ਤੀਜੇ ਤੇ ਆਖਰੀ ਗੇੜ ਮਗਰੋਂ ਕਰੋਨਾ ਮਰੀਜ਼ਾਂ ‘ਤੇ 95 ਫੀਸਦੀ ਅਸਰਦਾਰ ਦੱਸੀ ਗਈ ਹੈ ਤੇ ਇਸ ਦੇ ਕੋਈ ਗੰਭੀਰ ਵਿਗਾੜ ਵੀ ਨਜ਼ਰ ਨਹੀਂ ਆਏ। ਫਾਇਜ਼ਰ ਤੇ ਬਾਇਓਐੱਨਟੈੱਕ ਨੂੰ ਅਗਲੇ ਮਹੀਨੇ ਅਮਰੀਕਾ ਤੇ ਯੂਰੋਪ ਤੋਂ ਵੈਕਸੀਨ ਦੇ ਹੰਗਾਮੀ ਹਾਲਾਤ ‘ਚ ਵਰਤੋਂ ਸਬੰਧੀ ਪ੍ਰਵਾਨਗੀ ਮਿਲ ਸਕਦੀ ਹੈ। ਬਾਇਓਐੱਨਟੈੱਕ ਦੇ ਮੁੱਖ ਕਾਰਜਕਾਰੀ ਉਗੁਰ ਸਾਹੀਨ ਨੇ ਕਿਹਾ ਕਿ ਦਸੰਬਰ ਦੇ ਮੱਧ ਵਿੱਚ ਪ੍ਰਵਾਨਗੀ ਮਿਲ ਸਕਦੀ ਹੈ। ਉਨ੍ਹਾਂ ਕਿਹਾ, ‘ਜੇਕਰ ਸਭ ਕੁਝ ਠੀਕ ਰਿਹਾ ਤਾਂ ਕ੍ਰਿਸਮਸ ਤੋਂ ਪਹਿਲਾਂ ਵੈਕਸੀਨ ਦੀ ਡਲਿਵਰੀ ਸ਼ੁਰੂ ਹੋ ਜਾਵੇਗੀ।’


Share