ਫ਼ੀਸ ਮੁਕਤ ਵੀਜ਼ਾ ਮਿਆਦ ’ਚ ਵਾਧੇ ਦਾ ਭਾਰਤੀ ਡਾਕਟਰਾਂ ਤੇ ਨਰਸਾਂ ਨੂੰ ਫਾਇਦਾ

126
"US visa, vintage map and passport background"
Share

ਲੰਡਨ, 10 ਅਪ੍ਰੈਲ (ਪੰਜਾਬ ਮੇਲ)- ਬਰਤਾਨੀਆ ਵੱਲੋਂ ਕਰੋਨਾ ਮਹਾਮਾਰੀ ਨਾਲ ਨਜਿੱਠਣ ’ਚ ਸ਼ਾਮਲ ਮੂਹਰਲੀ ਕਤਾਰ ਦੇ ਕਰਮਚਾਰੀਆਂ ਨੂੰ ਇੱਕ ਸਾਲ ਲਈ ਫ਼ੀਸ ਰਹਿਤ ਵੀਜ਼ਾ ਵਾਧੇ ਦਾ ਫਾਇਦਾ ਦੁਨੀਆ ਭਰ ਦੇ ਜਿਹੜੇ 14 ਹਜ਼ਾਰ ਲੋਕਾਂ ਨੂੰ ਮਿਲੇਗਾ, ਉਨ੍ਹਾਂ ਵਿੱਚ ਭਾਰਤੀ ਡਾਕਟਰ ਅਤੇ ਨਰਸਾਂ ਵੀ ਸ਼ਾਮਲ ਹਨ। ਬਰਤਾਨੀਆ ਦੇ ਗ੍ਰਹਿ ਮੰਤਰਾਲੇ ਨੇ ਕਿਹਾ ਹੈ ਕਿ ਫ਼ੀਸ ਰਹਿਤ ਇੱਕ ਸਾਲ ਵੀਜ਼ੇ ਵਾਧੇ ਦਾ ਫਾਇਦਾ ਉਨ੍ਹਾਂ ਲਾਭਪਾਤਰੀ ਵਿਦੇਸ਼ੀ ਸਿਹਤ ਅਤੇ ਦੇਖਭਾਲ ਮੁਲਾਜ਼ਮਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਮਿਲੇਗਾ, ਜਿਨ੍ਹਾਂ ਦੇ ਵੀਜ਼ੇ ਦੀ ਮਿਆਦ ਇੱਕ ਅਕਤੂਬਰ ਤੋਂ ਪਹਿਲਾਂ ਖ਼ਤਮ ਹੋਣੀ ਸੀ। ਕੌਮੀ ਸਿਹਤ ਸੇਵਾ (ਐੱਨਐੱੱਚਐੱਚ) ਅਤੇ ਸੁਤੰਤਰ ਸਿਹਤ ਅਤੇ ਦੇਖਭਾਲ ਖੇਤਰ ’ਚ ਕੰਮ ਸਿਹਤ ਪੇਸ਼ੇਵਰਾਂ ਨੂੰ ਇਸ ਵਾਧੇ ਦਾ ਲਾਭ ਮਿਲੇਗਾ। ਇਨ੍ਹਾਂ ਪੇਸ਼ਵਰਾਂ ’ਚ ਵੱਡੀ ਗਿਣਤੀ ਭਾਰਤੀ ਵੀ ਸ਼ਾਮਲ ਹਨ। ਬਰਤਾਨੀਆ ਦੀ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨੇ ਕਿਹਾ, ‘ਬਰਤਾਨੀਆ ’ਚ ਕਰੋਨਾਵਾਇਰਸ ਖ਼ਿਲਾਫ਼ ਲੜਾਈ ’ਚ ਅਹਿਮ ਭੂਮਿਕਾ ਨਿਭਾਅ ਰਹੇ ਵਿਦੇਸ਼ ਸਿਹਤ ਅਤੇ ਦੇਖਭਾਲ ਮੁਲਾਜ਼ਮਾਂ ਦੀ ਸਮਰਪਣ ਭਾਵਨਾ ਅਤੇ ਹੁਨਰ ਗੈਰਸਧਾਰਨ ਹੈ। ਉਨ੍ਹਾਂ ਨੇ ਮਹਾਮਾਰੀ ਤੋਂ ਅਣਗਿਣਤ ਜ਼ਿੰਦਗੀਆਂ ਬਚਾਉਣ ’ਚ ਮਦਦ ਕੀਤੀ ਹੈ ਅਤੇ ਹੁਣ ਟੀਕਾਕਰਨ ’ਚ ਅਹਿਮ ਭੂਮਿਕਾ ਨਿਭਾਅ ਰਹੇ ਹਨ। ਮੁਫ਼ਤ ਵੀਜ਼ਾ ਵਾਧੇ ਸਬੰਧੀ ਸਾਡੇ ਫ਼ੈਸਲੇ ਤੋਂ ਪਤਾ ਲੱਗਦਾ ਹੈ ਕਿ ਸਾਡਾ ਉਨ੍ਹਾਂ ਦੇ ਯੋਗਦਾਨ ਨੂੰ ਕਿਵੇਂ ਅਹਿਮੀਅਤ ਦਿੰਦਾ ਹੈ।’ ਬਰਤਾਨੀਆ ਦੇ ਸਿਹਤ ਮੰਤਰੀ ਮੈਟ ਹੈਨਕਾਰ ਨੇ ਕਿਹਾ, ‘ਵਿਦੇਸ਼ਾਂ ਤੋਂ ਉਨ੍ਹਾਂ ਮੁਲਾਜ਼ਮਾਂ ਦੀ ਮਦਦ ਕਰਨ ਲਈ ਅਤੇ ਸੁਰੱਖਿਆ ਪ੍ਰਦਾਨ ਕਰਨ ਲਈ ਅਸੀਂ ਉਨ੍ਹਾਂ ਦੇ ਵੀਜ਼ੇ ’ਚ ਵਾਧਾ ਕਰ ਰਹੇ ਹਾਂ, ਜੋ ਇਸ ਮਹਮਾਰੀ ਨਾਲ ਨਜਿੱਠ ਰਹੇ ਹਨ।’

Share