ਫਸਟ ਲੇਡੀ ਜਿਲ ਬਾਈਡੇਨ ਉਲੰਪਿਕ ਖੇਡਾਂ ਦੇ ਮੱਦੇਨਜ਼ਰ ਗਏ ਜਪਾਨ

255
Share

ਫਰਿਜ਼ਨੋ, 23 ਜੁਲਾਈ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਜਪਾਨ ਦੀ ਰਾਜਧਾਨੀ ਟੋਕੀਓ ਵਿਖੇ ਸ਼ੁਰੂ ਹੋ ਰਹੀਆਂ ਉਲੰਪਿਕ ਖੇਡਾਂ ਵਿੱਚ ਅਮਰੀਕੀ ਟੀਮਾਂ ਦੀ ਅਗਵਾਈ ਕਰਨ ਵਜੋਂ ਅਮਰੀਕਾ ਦੀ ਫਸਟ ਲੇਡੀ ਭਾਵ ਰਾਸ਼ਟਰਪਤੀ ਜੋਅ ਬਾਈਡੇਨ ਦੀ ਪਤਨੀ ਜਿਲ ਬਾਈਡੇਨ ਵੀਰਵਾਰ ਨੂੰ ਜਪਾਨ ਪਹੁੰਚੇ ਹਨ ਅਤੇ ਅਤੇ ਉਹਨਾਂ ਨੇ ਜਪਾਨੀ ਪ੍ਰਧਾਨ ਮੰਤਰੀ ਯੋਸ਼ੀਹਿਦ ਸੁਗਾ ਅਤੇ ਉਨ੍ਹਾਂ ਦੀ ਪਤਨੀ ਮਾਰੀਕੋ ਸੁਗਾ ਨਾਲ ਅਕਾਸਾਕਾ ਪੈਲੇਸ ਵਿਖੇ ਰਾਤ ਦੇ ਖਾਣੇ ਦਾ ਆਨੰਦ ਵੀ ਲਿਆ। ਜਿਲ ਬਾਈਡੇਨ ਸ਼ੁੱਕਰਵਾਰ ਨੂੰ ਇੰਪੀਰੀਅਲ ਪੈਲੇਸ ਵਿਖੇ ਸਮਰਾਟ ਨਰੂਹਿਤੋ ਨਾਲ ਮੁਲਾਕਾਤ ਤੋਂ ਪਹਿਲਾਂ ਅਮਰੀਕੀ ਟੀਮ ਦੇ ਮੈਂਬਰਾਂ ਨਾਲ ਵਰਚੁਅਲ ਮੁਲਾਕਾਤ ਕਰੇਗੀ ਅਤੇ  ਉਹਨਾਂ ਦੁਆਰਾ ਸ਼ਾਮ ਨੂੰ ਖੇਡਾਂ ਦੇ ਉਦਘਾਟਨੀ ਸਮਾਰੋਹ ਵਿੱਚ ਸ਼ਾਮਲ ਹੋਣ ਦੀ ਉਮੀਦ ਵੀ ਕੀਤੀ ਜਾਂਦੀ ਹੈ। ਜਿਲ ਬਾਈਡੇਨ ਜਪਾਨ ਵਿਖੇ ਅਮਰੀਕੀ ਅੰਬੈਸੀ ਵਿੱਚ ਸਟਾਫ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਅਮਰੀਕਾ ਅਤੇ ਮੈਕਸੀਕੋ ਦਰਮਿਆਨ ਸਾਫਟਬਾਲ ਮੈਚ ਦੀ ਵਾਚ ਪਾਰਟੀ ਦਾ ਵੀ ਪ੍ਰਬੰਧ ਕਰੇਗੀ ਅਤੇ ਟੋਕਿਓ ਛੱਡਣ ਤੋਂ ਪਹਿਲਾਂ ਯੂ ਐਸ ਦੇ ਅਥਲੀਟਾਂ ਦੀ ਹੌਸਲਾ ਹਫਜਾਈ ਵੀ ਕਰੇਗੀ। ਟੋਕਿਓ ਜਾਂਦੇ ਹੋਏ, ਜਿਲ ਬਾਈਡੇਨ ਅਲਾਸਕਾ ਵਿੱਚ ਰੁਕੀ, ਜਿਥੇ ਉਸਨੇ ਰਾਜ ਦੇ ਵਸਨੀਕਾਂ ਨੂੰ ਟੀਕੇ ਲਗਾਉਣ ਦੇ ਯਤਨਾਂ ਦੀ ਪ੍ਰਸ਼ੰਸਾ ਕੀਤੀ । ਜਿਕਰਯੋਗ ਹੈ ਕਿ ਰਾਸ਼ਟਰਪਤੀ ਜੋਅ ਬਾਈਡੇਨ ਖੇਡਾਂ ਵਿੱਚ ਸ਼ਾਮਲ ਨਹੀਂ ਹੋ ਰਹੇ ਹਨ।

Share