ਫਲੋਰੀਡਾ ਵਾਸੀ ਮਹਿਲਾ ਸਵੀਮਿੰਗ ਦੌਰਾਨ ਹੋ ਗਈ ਸੀ ਗਾਇਬ!

401
Share

-ਫਾਇਰ ਬਿਗ੍ਰੇਡ ਵਿਭਾਗ ਨੇ 20 ਦਿਨ ਬਾਅਦ ਕੀਤਾ ਰੈਸਕਿਊ
ਵਾਸ਼ਿੰਗਟਨ, 30 ਮਾਰਚ (ਪੰਜਾਬ ਮੇਲ)- ਫਲੋਰੀਡਾ ਵਾਸੀ ਲਿੰਡਸੇ ਕੈਨੇਡੀ 20 ਦਿਨਾਂ ਤੋਂ ਗਾਇਬ ਸੀ ਅਤੇ ਸਥਾਨਕ ਫਾਇਰ ਬਿ੍ਰਗੇਡ ਵਿਭਾਗ ਵੱਲੋਂ ਮੰਗਲਵਾਰ ਉਸ ਨੂੰ ਡ੍ਰੇਨ ਰਾਹੀਂ ਗਟਰ ਵਿਚੋਂ ਬਾਹਰ ਕੱਢਿਆ ਗਿਆ। ਮਹਿਲਾ 20 ਦਿਨਾਂ ਤੱਕ ਸੀਵਰੇਜ ਅੰਦਰ ਘੁੰਮ ਰਹੀ ਸੀ ਅਤੇ ਕਈ ਕੋਸ਼ਿਸ਼ਾਂ ਦੇ ਬਾਵਜੂਦ ਬਾਹਰ ਨਿਕਲਣ ’ਚ ਅਸਫਲ ਰਹੀ ਸੀ। ਰਿਪੋਰਟ ਮੁਤਾਬਕ ਮਹਿਲਾ 3 ਮਾਰਚ ਨੂੰ ਨਹਿਰ ’ਚ ਸਵੀਮਿੰਗ ਕਰਨ ਲਈ ਗਈ ਸੀ ਪਰ ਕੁਝ ਦੇਰ ਤੱਕ ਸਵੀਮਿੰਗ ਕਰਨ ਤੋਂ ਬਾਅਦ ਉਸ ਨੇ ਇਕ ਟਨਲ ਦਾ ਦਰਵਾਜ਼ਾ ਦੇਖਿਆ, ਜਿਸ ਦੇ ਅੰਦਰ ਜਾਣ ਤੋਂ ਬਾਅਦ ਉਹ ਗੁਆਚ ਗਈ। ਕਈ ਕੋਸ਼ਿਸ਼ਾਂ ਦੇ ਬਾਵਜੂਦ ਵੀ ਉਸ ਨੂੰ ਬਾਹਰ ਆਉਣ ਦਾ ਰਾਹ ਨਾ ਲੱਭਾ।
ਫਾਇਰ ਬਿ੍ਰਗੇਡ ਵਿਭਾਗ ਨੇ ਮੌਕੇ ’ਤੇ ਪਹੁੰਚ ਕੇ ਕਰੀਬ 8 ਫੁੱਟ ਦੀ ਸੀਵਰੇਜ ਤੋਂ ਇਸ ਮਹਿਲਾ ਨੂੰ ਰੈਸਕਿਊ ਕੀਤਾ। ਫਾਇਰ ਬਿ੍ਰਗੇਡ ਦੇ ਅਧਿਕਾਰੀਆਂ ਨੇ ਦੱਸਿਆ ਕਿ ਮਹਿਲਾ 20 ਦਿਨਾਂ ਤੱਕ ਡ੍ਰੇਨ ਅੰਦਰ ਭਟਕਦੀ ਰਹੀ ਅਤੇ ਫਿਰ ਉਸ ਨੂੰ ਬਾਹਰ ਕੱਢਿਆ ਗਿਆ।
ਡੇਲਰੇ ਬੀਚ ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ’ਚ ਕੈਨੇਡੀ ਨਾਲ ਕਿਸੇ ਤਰ੍ਹਾਂ ਦੀ ਕੋਈ ਜਬਰਦਸ਼ਤੀ ਜਾਂ ਬੇਇਮਾਨੀ ਦੇ ਸੰਕੇਤ ਨਹੀਂ ਮਿਲੇ ਹਨ ਅਤੇ ਅਜਿਹਾ ਮਹਿਸੂਸ ਨਹੀਂ ਹੁੰਦਾ ਕਿ ਉਹ ਆਪਣੀ ਮਰਜ਼ੀ ਨਾਲ ਟਨਲ ਅੰਦਰ ਗਈ ਸੀ। ਇਕ ਅਧਿਕਾਰੀ ਨੇ ਦੱਸਿਆ ਕਿ ਮਹਿਲਾ ਕਾਫੀ ਕਮਜ਼ੋਰ ਹੋ ਚੁੱਕੀ ਹੈ ਅਤੇ ਇਲਾਜ ਲਈ ਹਸਪਤਾਲ ਦਾਖਲ ਕਰਾਇਆ ਗਿਆ ਹੈ।

Share