ਫਲੋਰਿਡਾ ਸੂਬੇ ਵੱਲੋਂ ਬਾਇਡਨ ਦੇ ਨਵੇਂ ਇਮੀਗ੍ਰੇਸ਼ਨ ਨਿਰਦੇਸ਼ਾਂ ਨੂੰ ਰੋਕਣ ਲਈ ਮੁਕੱਦਮਾ ਦਾਇਰ

466
Share

ਸਾਨ ਫਰਾਂਸਿਸਕੋ, 12 ਮਾਰਚ (ਪੰਜਾਬ ਮੇਲ)-ਫਲੋਰਿਡਾ ਸੂਬੇ ਨੇ ਬਾਇਡਨ ਦੇ ਨਵੇਂ ਇਮੀਗ੍ਰੇਸ਼ਨ ਨਿਰਦੇਸ਼ਾਂ ਨੂੰ ਰੋਕਣ ਲਈ ਮੁਕੱਦਮਾ ਦਾਇਰ ਕੀਤਾ ਹੈ, ਜਿਨ੍ਹਾਂ ਨੇ ਕੁਝ ਪ੍ਰਵਾਸੀਆਂ ਦੇ ਦੇਸ਼ ਨਿਕਾਲੇ ’ਤੇ ਰੋਕ ਲਗਾਈ ਹੈ। ਰਾਸ਼ਟਰਪਤੀ ਜੋਅ ਬਾਇਡਨ ਨੇ ਵਾਸ਼ਿੰਗਟਨ ’ਚ ਵ੍ਹਾਈਟ ਹਾਊਸ ਦੇ ਓਵਲ ਦਫਤਰ ’ਚ ਇਮੀਗ੍ਰੇਸ਼ਨ ਬਾਰੇ ਇਕ ਕਾਰਜਕਾਰੀ ਆਦੇਸ਼ ’ਤੇ ਦਸਤਖਤ ਕੀਤੇ ਸਨ। ਬਾਇਡਨ ਇਕ ਪੀੜ੍ਹੀ ’ਚ ਦੇਸ਼ ਦੇ ਇਮੀਗ੍ਰੇਸ਼ਨ ਪ੍ਰਣਾਲੀ ਦੇ ਸਭ ਤੋਂ ਵੱਧ ਉਡੀਕੇ ਜਾ ਰਹੇ ਢਾਂਚੇ ਨੂੰ ਕਾਂਗਰਸ ਕੋਲ ਭੇਜਣ ਲਈ ਕਾਹਲੇ ਹਨ ਅਤੇ ਉਨ੍ਹਾਂ ਅਮਰੀਕਾ-ਮੈਕਸੀਕੋ ਸਰਹੱਦ ਨੂੰ ਮਜ਼ਬੂਤ ਕਰਨ ਲਈ ਆਪਣੇ ਤੋਂ ਪਹਿਲੇ ਪ੍ਰਸ਼ਾਸਨ ਵੱਲੋਂ ਕੀਤੀਆਂ ਜਾ ਰਹੀਆਂ ਕਾਰਵਾਈਆਂ ਨੂੰ ਰੋਕਣ ਲਈ 9 ਕਾਰਜਕਾਰੀ ਕਾਰਵਾਈਆਂ ’ਤੇ ਦਸਤਖਤ ਵੀ ਕੀਤੇ ਹਨ।
ਫਲੋਰਿਡਾ ਦੇ ਅਟਾਰਨੀ ਜਨਰਲ ਐਸਲੇ ਮੂਡੀ ਨੇ ਕਿਹਾ ਕਿ ਨਵੇਂ ਨਿਰਦੇਸ਼ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਉਨ੍ਹਾਂ ਲੋਕਾਂ ਨੂੰ ਹਿਰਾਸਤ ’ਚ ਲੈਣ ਤੋਂ ਰੋਕਣਗੇ, ਜਿਨ੍ਹਾਂ ਨੇ ਚੋਰੀ, ਨਸ਼ਾ ਤਸਕਰੀ ਤੇ ਹੋਰ ਅਪਰਾਧਾਂ ਲਈ ਸਜ਼ਾਵਾਂ ਭੁਗਤੀਆਂ ਹਨ। ਮੂਡੀ ਨੇ ਯੂਟਿਊਬ ’ਤੇ ਪੋਸਟ ਕੀਤੀ ਵੀਡੀਓ ’ਚ ਕਿਹਾ ਦੋਸ਼ੀ ਠਹਿਰਾਏ ਗਏ ਅਪਰਾਧੀ ਜਿਨ੍ਹਾਂ ਨੂੰ ਪਿਛਲੇ ਪ੍ਰਸ਼ਾਸਨ ਅਧੀਨ ਦੇਸ਼ ਨਿਕਾਲਾ ਦਿੱਤਾ ਜਾਣਾ ਸੀ। ਰਾਸ਼ਟਰਪਤੀ ਟਰੰਪ ਤੇ ਇਥੋਂ ਤੱਕ ਕਿ ਰਾਸ਼ਟਰਪਤੀ ਓਬਾਮਾ ਦੇ ਸਮੇਂ ਤੋਂ ਹੀ ਫਲੋਰੀਡਾ ’ਚ ਅਜ਼ਾਦ ਘੁੰਮ ਰਹੇ ਹਨ। ਇਹ ਨਵੇਂ ਨੀਤੀ ਬਦਲਾਅ ਸਾਡੀ ਸੁਰੱਖਿਆ ਲਈ ਖਤਰਾ ਬਣ ਸਕਦੇ ਹਨ।

Share