ਫਲੋਰਿਡਾ ਦੇ ਪੋਲਟਰੀ ਫਾਰਮ ਵਿੱਚ ਲੱਗੀ ਅੱਗ ,ਹਜ਼ਾਰਾਂ  ਮੁਰਗੀਆਂ ਦੀ ਹੋਈ ਮੌਤ

402
Share

ਫਰਿਜ਼ਨੋ (ਕੈਲੀਫੋਰਨੀਆਂ), 17 ਦਸੰਬਰ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ/ਪੰਜਾਬ ਮੇਲ)- ਫਲੋਰਿਡਾ ਦਾ ਇੱਕ ਪੋਲਟਰੀ ਫਾਰਮ, ਜੋ ਕਿ ਦੇਸ਼ ਦੇ ਸਭ ਤੋਂ ਵੱਡੇ ਅੰਡੇ ਉਤਪਾਦਕਾਂ ਦੁਆਰਾ ਚਲਾਇਆ ਜਾਂਦਾ ਹੈ,ਦੇ ਵਿੱਚ ਵੀਰਵਾਰ ਸਵੇਰੇ ਲੱਗੀ ਅੱਗ ਨਾਲ ਲੱਗਭਗ 240,000 ਮੁਰਗੀਆਂ ਦੀ ਮੌਤ ਹੋਣ ਦਾ ਹਾਦਸਾ ਵਾਪਰਿਆ ਹੈ। ਪਾਸਕੋ ਕਾਉਂਟੀ ਦੇ ਫਾਇਰ ਡਿਪਾਰਟਮੈਂਟ ਨੇ
ਜਾਣਕਾਰੀ ਦਿੰਦਿਆਂ ਦੱਸਿਆ ਕਿ ਮਿਸੀਸਿਪੀ ਦੇ ਕੈਲ ਮਾਇਨ ਦੁਆਰਾ ਚਲਾਏ ਜਾ ਰਹੇ ਪਲਾਂਟ ਵਿੱਚ ਮੁਰਗੀਆਂ ਦੇ ਤਿੰਨ ਕੋਠਿਆਂ , ਜਿਹਨਾਂ ਵਿੱਚੋਂ ਹਰ ਇੱਕ ਵਿੱਚ 80,000 ਤੱਕ ਮੁਰਗੀਆਂ ਸਨ, ਨੂੰ ਅੱਗ ਲੱਗ ਗਈ ਸੀ। ਇਸ ਕੰਪਨੀ ਨੇ ਆਪਣੀ ਵੈੱਬਸਾਈਟ ‘ਤੇ ਜਾਣਕਾਰੀ ਦਿੱਤੀ ਕਿ ਉਹ ਸੰਯੁਕਤ ਰਾਜ ਅਮਰੀਕਾ ਵਿਚ ਸ਼ੈੱਲ ਅੰਡਿਆਂ ਦੀ ਸਭ ਤੋਂ ਵੱਡੀ ਉਤਪਾਦਕ ਤੇ ਸਪਲਾਈ ਕਰਤਾ ਹੈ ਅਤੇ ਇਹ ਪੋਲਟਰੀ ਫਾਰਮ ਟਾਂਪਾ ਤੋਂ 40 ਮੀਲ ਉੱਤਰ ਵੱਲ ਸਥਿਤ  ਹੈ। ਇਸ ਕੰਪਨੀ ਕੋਲ ਕੌਮੀ ਪੱਧਰ ‘ਤੇ 50 ਮਿਲੀਅਨ ਤੋਂ ਵੱਧ ਮੁਰਗੀਆਂ ਹਨ ਅਤੇ ਇਹ ਸਾਲਾਨਾ ਇੱਕ ਬਿਲੀਅਨ ਤੋਂ ਵੱਧ ਅੰਡੇ ਵੇਚਦੇ ਹਨ ਜੋ ਕਿ ਦੇਸ਼ ਦੇ ਕੁੱਲ ਅੰਡਾ ਉਤਪਾਦਨ ਦਾ ਲੱਗਭਗ 20 ਪ੍ਰਤੀਸ਼ਤ ਹੈ।ਅਧਿਕਾਰੀਆਂ ਦੁਆਰਾ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

Share