ਫਲੋਰਿਡਾ ਦੀ ਸੁਪਰ ਮਾਰਕੀਟ ’ਚ ਗੋਲੀਬਾਰੀ, ਹਮਲਾਵਰ ਸਮੇਤ 3 ਦੀ ਮੌਤ

110
Share

ਫਰਿਜ਼ਨੋ, 13 ਜੂਨ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਫਲੋਰਿਡਾ ਦੇ ਪਬਲਿਕਸ ਸੁਪਰ ਮਾਰਕੀਟ ਵਿਚ ਵੀਰਵਾਰ ਨੂੰ ਗੋਲੀਬਾਰੀ ਦੀ ਘਟਨਾ ਵਾਪਰੀ ਹੈ, ਜਿਸ ਵਿਚ ਸ਼ੱਕੀ ਸ਼ੂਟਰ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ। ਇਸ ਗੋਲੀਬਾਰੀ ਦੀ ਜਾਣਕਾਰੀ ਦਿੰਦਿਆਂ ਅਧਿਕਾਰੀਆਂ ਨੇ ਦੱਸਿਆ ਕਿ ਇਹ ਗੋਲੀਬਾਰੀ ਪਾਮ ਬੀਚ ਤੋਂ 15 ਮੀਲ ਪੱਛਮ ਵਿਚ ਰਾਇਲ ਪਾਮ ਬੀਚ ਦੇ¿; ਬੁੱਲ੍ਹੇਵਰਡ ਦੇ 1100 ਬਲਾਕ ਵਿਚ ਇੱਕ ਪਬਲਿਕਸ ਸਟੋਰ ਵਿਚ ਸਵੇਰੇ 11:30 ਵਜੇ ਦੇ ਕਰੀਬ ਵਾਪਰੀ। ਇਸ ਹਮਲੇ ਦੇ ਸ਼ਿਕਾਰ ਪੀੜਤਾਂ ਦੀ ਪਛਾਣ ਇੱਕ ਔਰਤ ਅਤੇ ਉਸ ਦੇ ਪੋਤੇ ਵਜੋਂ ਕੀਤੀ ਗਈ ਹੋ, ਜੋ ਇਸ ਮਹੀਨੇ ਦੇ ਅੰਤ ਵਿਚ 2 ਸਾਲ ਦਾ ਹੋਣ ਵਾਲਾ ਸੀ। ਇਸਦੇ ਨਾਲ ਹੀ ਅਧਿਕਾਰੀਆਂ ਨੇ ਤੀਜੀ ਮੌਤ ਦੀ ਪੁਸ਼ਟੀ ਸ਼ੱਕੀ ਹਮਲਾਵਰ ਵਿਅਕਤੀ ਵਜੋਂ ਕੀਤੀ ਹੈ, ਜਿਸ ਦੀ ਖੁਦ ਦੁਆਰਾ ਜ਼ਖਮੀ ਹੋਣ ਕਾਰਨ ਮੌਤ ਹੋ ਗਈ। ਇਸ ਵਿਅਕਤੀ ਦੀ ਪਛਾਣ ਰਾਇਲ ਪਾਮ ਬੀਚ ਦੇ 55 ਸਾਲਾ ਤਿਮੋਥੀ ਜੇ ਵਾਲ ਵਜੋਂ ਕੀਤੀ ਗਈ ਹੈ। ਇਸ ਗੋਲੀਬਾਰੀ ਦੇ ਮਿ੍ਰਤਕਾਂ ਅਤੇ ਹਮਲਾਵਰ ਵਿਚ ਕੋਈ ਸਬੰਧ ਨਹੀਂ ਸੀ। ਪੁਲਿਸ ਦੀ ਮੁੱਢਲੀ ਜਾਂਚ ਅਨੁਸਾਰ ਇਸ ਗੋਲੀਬਾਰੀ ਦਾ ਹਮਲਾਵਰ ਦਿਮਾਗੀ ਤੌਰ ’ਤੇ ਬਿਮਾਰ ਸੀ ਅਤੇ ਉਸ ਨੇ ਫੇਸਬੁੱਕ ’ਤੇ ਲੋਕਾਂ ਅਤੇ ਬੱਚਿਆਂ ਨੂੰ ਮਾਰਨ ਦੀ ਇੱਛਾ ਜ਼ਾਹਰ ਕਰਨ ਵਾਲੀਆਂ ਪੋਸਟਾਂ ਸਾਂਝੀਆਂ ਕੀਤੀਆਂ ਸਨ।
ਪਬਲਿਕਸ ਨੇ ਆਪਣੇ ਇੱਕ ਬਿਆਨ ਰਾਹੀਂ ਇਸ ਗੋਲੀਬਾਰੀ ਲਈ ਅਫਸੋਸ ਪ੍ਰਗਟ ਕੀਤਾ ਹੈ ਅਤੇ ਇਸਦੀ ਜਾਂਚ ਵਿਚ ਸਟੋਰ ਵੱਲੋਂ ਪੁਲਿਸ ਦੀ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ ਗਿਆ ਹੈ।

Share