ਫਲੋਰਿਡਾ ਦੀ ਅਪੀਲ ਕੋਰਟ ਨੇ ਮਾਸਕ ਬਾਰੇ ਗਵਰਨਰ ਦੇ ਫੈਸਲੇ ਦੀ ਕੀਤੀ ਪੁਸ਼ਟੀ

357
Share

ਸੈਕਰਾਮੈਂਟੋ, 12 ਸਤੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)-ਫਲੋਰਿਡਾ ਦੀ ਅਪੀਲ ਕੋਰਟ ਨੇ ਗਵਰਨਰ  ਰੋਨ ਡੀ ਸੇਨਟਿਸ ਦੇ ਉਸ ਆਦੇਸ਼ ਨੂੰ ਉਚਿੱਤ ਠਹਿਰਾਇਆ ਹੈ ਜਿਸ ਤਹਿਤ ਗਵਰਨਰ ਨੇ ਸਕੂਲਾਂ ਵਿਚ ਮਾਸਕ ਲਾਜ਼ਮੀ ਪਾਉਣ ਉਪਰ ਪਾਬੰਦੀ ਲਾ ਦਿੱਤੀ ਸੀ। ਇਕ ਅਦਾਲਤ ਦੇ ਉਸ ਨਿਰਨੇ ਨੂੰ ਅਪੀਲ ਕੋਰਟ ਵਿਚ ਚੁਣੌਤੀ ਦਿੱਤੀ ਗਈ ਸੀ ਜਿਸ ਵਿਚ ਕਿਹਾ ਗਿਆ ਸੀ ਕਿ ਸਟੇਟ ਜਬਰਨ ਮਾਸਕ ਪਾਬੰਦੀ ਲਾਗੂ ਕਰਨੀ ਬੰਦ ਕਰੇ। ਗਵਰਨਰ ਨੇ ਇਸ ਸਾਲ ਜੁਲਾਈ ਵਿਚ ਇਕ ਆਦੇਸ਼ ਜਾਰੀ ਕਰਕੇ ਫਲੋਰਿਡਾ ਦੇ ਸਿੱਖਿਆ ਵਿਭਾਗ ਤੇ ਸਿਹਤ ਵਿਭਾਗ ਨੂੰ ਕਿਹਾ ਸੀ ਕਿ ਹੰਗਾਮੀ ਨਿਯਮ ਜਾਰੀ ਕੀਤਾ ਜਾਵੇਗਾ ਜਿਸ ਤਹਿਤ ਮਾਸਕ ਪਾਉਣ ਜਾਂ ਨਾ ਪਾਉਣ ਦਾ ਨਿਰਨਾ ਬੱਚਿਆਂ ਦੇ ਮਾਪਿਆਂ ਉਪਰ ਛੱਡ ਦਿੱਤਾ ਜਾਵੇ। ਹੁਣ ਇਹ ਮਾਮਲਾ ਸਟੇਟ ਤੇ ਕੁਝ ਸਥਾਨਕ ਸਕੂਲ ਡਿਸਟ੍ਰਿਕਟਸ ਵਿਚਾਲੇ ਇਜ਼ਤ ਦਾ ਸਵਾਲ ਬਣ ਗਿਆ ਹੈ। ਇਹ ਸਕੂਲ ਚਹੁੰਦੇ ਹਨ ਕਿ ਕੋਵਿਡ ਤੋਂ ਬਚਣ ਲਈ ਬੱਚਿਆਂ ਲਈ ਮਾਸਕ ਪਾਉਣਾ ਲਾਜ਼ਮੀ ਹੈ।


Share