ਫਲੋਰਿਡਾ ਦੀ ਅਪੀਲ ਕੋਰਟ ਨੇ ਮਾਸਕ ਬਾਰੇ ਗਵਰਨਰ ਦੇ ਫੈਸਲੇ ਦੀ ਕੀਤੀ ਪੁਸ਼ਟੀ

361
Share

ਸੈਕਰਾਮੈਂਟੋ, 13 ਸਤੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਫਲੋਰਿਡਾ ਦੀ ਅਪੀਲ ਕੋਰਟ ਨੇ ਗਵਰਨਰ ਰੋਨ ਡੀ ਸੇਨਟਿਸ ਦੇ ਉਸ ਆਦੇਸ਼ ਨੂੰ ਉਚਿਤ ਠਹਿਰਾਇਆ ਹੈ, ਜਿਸ ਤਹਿਤ ਗਵਰਨਰ ਨੇ ਸਕੂਲਾਂ ’ਚ ਮਾਸਕ ਲਾਜ਼ਮੀ ਪਾਉਣ ਉਪਰ ਪਾਬੰਦੀ ਲਾ ਦਿੱਤੀ ਸੀ। ਇਕ ਅਦਾਲਤ ਦੇ ਉਸ ਨਿਰਣੇ ਨੂੰ ਅਪੀਲ ਕੋਰਟ ’ਚ ਚੁਣੌਤੀ ਦਿੱਤੀ ਗਈ ਸੀ, ਜਿਸ ਵਿਚ ਕਿਹਾ ਗਿਆ ਸੀ ਕਿ ਸਟੇਟ ਜਬਰਨ ਮਾਸਕ ਪਾਬੰਦੀ ਲਾਗੂ ਕਰਨੀ ਬੰਦ ਕਰੇ। ਗਵਰਨਰ ਨੇ ਇਸ ਸਾਲ ਜੁਲਾਈ ’ਚ ਇਕ ਆਦੇਸ਼ ਜਾਰੀ ਕਰਕੇ ਫਲੋਰਿਡਾ ਦੇ ਸਿੱਖਿਆ ਵਿਭਾਗ ਤੇ ਸਿਹਤ ਵਿਭਾਗ ਨੂੰ ਕਿਹਾ ਸੀ ਕਿ ਹੰਗਾਮੀ ਨਿਯਮ ਜਾਰੀ ਕੀਤਾ ਜਾਵੇਗਾ, ਜਿਸ ਤਹਿਤ ਮਾਸਕ ਪਾਉਣ ਜਾਂ ਨਾ ਪਾਉਣ ਦਾ ਨਿਰਣਾ ਬੱਚਿਆਂ ਦੇ ਮਾਪਿਆਂ ਉਪਰ ਛੱਡ ਦਿੱਤਾ ਜਾਵੇ। ਹੁਣ ਇਹ ਮਾਮਲਾ ਸਟੇਟ ਤੇ ਕੁਝ ਸਥਾਨਕ ਸਕੂਲ ਡਿਸਟਿ੍ਰਕਟਸ ਵਿਚਾਲੇ ਇੱਜ਼ਤ ਦਾ ਸਵਾਲ ਬਣ ਗਿਆ ਹੈ। ਇਹ ਸਕੂਲ ਚਾਹੁੰਦੇ ਹਨ ਕਿ ਕੋਵਿਡ ਤੋਂ ਬਚਣ ਲਈ ਬੱਚਿਆਂ ਲਈ ਮਾਸਕ ਪਾਉਣਾ ਲਾਜ਼ਮੀ ਹੈ।

Share