ਫਲੋਰਿਡਾ, ਟੇਨੇਸੀ, ਪਿਉਰਟੋ ਰੀਕੋ ਵਿੱਚ ਲੱਗੀਆਂ ਕੋਰੋਨਾਂ ਟੀਕਾਕਰਨ ਲਈ ਲੰਬੀਆਂ ਲਾਈਨਾਂ

213
Share

ਫਰਿਜ਼ਨੋ, 1 ਜਨਵਰੀ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਸੰਯੁਕਤ ਰਾਜ ਵਿੱਚ ਕੋਰੋਨਾਂ ਵਾਇਰਸ ਨੂੰ ਕਾਬੂ ਕਰਨ ਲਈ ਇਸਦੀ ਟੀਕਾਕਰਨ ਪ੍ਰਕਿਰਿਆ ਜਾਰੀ ਹੈ।ਦੇਸ਼ ਦੇ ਕੁੱਝ ਖੇਤਰਾਂ ਜਿਵੇਂ ਕਿ ਟੇਨੇਸੀ, ਫਲੋਰੀਡਾ ਅਤੇ ਪਿਉਰਟੋ ਰੀਕੋ ਵਿੱਚ ਕੋਰੋਨਾਂ ਟੀਕਾਕਰਨ ਲਈ ਲਾਈਨਾਂ ਬਨਣੀਆਂ ਸ਼ੁਰੂ ਹੋ ਗਈਆਂ ਹਨ।ਟੇਨੇਸੀ ਦੇ ਚਟਨੂਗਾ ਵਿੱਚ ਵੀਰਵਾਰ ਸਵੇਰੇ ਟੀਕਾ ਲਗਵਾਉਣ ਆਏ ਲੋਕਾਂ ਦੀਆਂ ਦਰਜਨਾਂ ਕਾਰਾਂ ਦੀਆਂ  ਕਤਾਰਾਂ ਲੱਗੀਆਂ ਵੇਖੀਆਂ ਗਈਆਂ ਅਤੇ ਇਸ ਟੀਕਾਕਰਨ ਦੇ ਪਹਿਲੇ 75 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਯੋਗ ਲੋਕਾਂ ਨੂੰ ਕੋਵਿਡ -19 ਲਈ ਟੀਕਾ ਲਗਾਇਆ ਗਿਆ। ਇਸ ਮੌਕੇ ਹੋਏ ਇਕੱਠ ਨੂੰ ਵੇਖਦੇ ਹੋਏ ਸਵੇਰੇ 10 ਵਜੇ ਤੋਂ ਬਾਅਦ, ਕਾਉਂਟੀ ਦੇ ਸਿਹਤ ਵਿਭਾਗ ਨੇ ਟਵਿੱਟਰ ‘ਤੇ ਇਕ ਨੋਟਿਸ ਜਾਰੀ ਕਰਦਿਆਂ ਲਾਈਨ ਵਿੱਚ ਲੱਗੇ ਲੋਕਾਂ ਨੂੰ ਬਾਅਦ ਵਿੱਚ ਆਉਣ ਲਈ ਕਿਹਾ ਗਿਆ।
ਇਸੇ ਪ੍ਰਕਿਰਿਆ ਤਹਿਤ ਫਲੋਰਿਡਾ ਵਿੱਚ, ਗਵਰਨਰ ਰੌਨ ਡੀਸੈਂਟਿਸ ਦੁਆਰਾ ਕਾਰਜਕਾਰੀ ਆਦੇਸ਼ ਦੀ ਵਰਤੋਂ ਕਰਦਿਆਂ ਟੀਕਾਕਰਨ ਲਈ ਉਮਰ ਦੀ ਸੀਮਾ 65 ਸਾਲ ਜਾਂ ਇਸ ਤੋਂ ਵੱਧ ਕਰਨ ਤੋਂ ਬਾਅਦ, ਲੀ ਕਾਉਂਟੀ ਅਤੇ ਫੋਰਟ ਮਾਇਅਰਜ਼ ਵਿੱਚ ਮੰਗਲਵਾਰ ਦੀ ਰਾਤ ਨੂੰ ਸੈਂਕੜੇ ਲੋਕ ਲਾਈਨਾਂ ਵਿੱਚ ਇੰਤਜ਼ਾਰ ਕਰਨ ਲਈ ਕੋਟ, ਕੁਰਸੀਆਂ, ਕੰਬਲ ਅਤੇ ਤੰਬੂ ਲੈ ਕੇ ਆਏ ਜਿਹਨਾਂ ਨੂੰ ਬੁੱਧਵਾਰ ਦੇ ਦਿਨ  ਟੀਕਾ ਲਗਾਇਆ ਗਿਆ, ਜਦਕਿ ਡੀਸੈਂਟਿਸ ਦੇ ਅਨੁਸਾਰ  ਫਲੋਰਿਡਾ ਵਿੱਚ 4 ਮਿਲੀਅਨ ਤੋਂ ਵੱਧ ਬਜ਼ੁਰਗ ਨਾਗਰਿਕਾਂ ਲਈ ਲੋੜੀਂਦੀ ਟੀਕੇ ਨਹੀਂ ਹਨ।ਇਸਦੇ ਇਲਾਵਾ ਪਿਉਰਟੋ ਰੀਕੋ ਵਿੱਚ, ਸਿਹਤ ਦੇਖਭਾਲ  ਕਰਮਚਾਰੀ ਸੈਨ ਜੁਆਨ ਦੇ ਪੇਡਰਿਨ ਜੋਰੀਲਾ ਕੋਲੀਜ਼ੀਅਮ ਵਿਖੇ ਨਿਰੰਤਰ ਟੀਕੇ ਲਗਾ ਰਹੇ ਸਨ।

Share