ਫਲੋਰਿਡਾ ‘ਚ ਸਕੂਲ ਡਿਸਟ੍ਰਿਕਟ ਦੇ 10,000 ਤੋਂ ਵੱਧ ਵਿਦਿਆਰਥੀ ਹੋਏ ਇਕਾਂਤਵਾਸ

483
Share

ਫਰਿਜ਼ਨੋ (ਕੈਲੀਫੋਰਨੀਆ) 19 ਅਗਸਤ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ/ ਪੰਜਾਬ ਮੇਲ)- ਅਮਰੀਕਾ ਦੇ ਸੂਬੇ ਫਲੋਰਿਡਾ ਵਿੱਚ ਇੱਕ ਸਕੂਲੀ ਡਿਸਟ੍ਰਿਕਟ ਦੇ  10,000 ਤੋ ਜਿਆਦਾ ਬੱਚੇ ਕੋਰੋਨਾ ਵਾਇਰਸ ਕਾਰਨ ਇਕਾਂਤਵਾਸ ਹੋਏ ਹਨ। ਸਕੂਲੀ ਬੱਚਿਆਂ ‘ਤੇ ਕੋਰੋਨਾ ਦਾ ਇਹ ਪ੍ਰਕੋਪ  ਫਲੋਰਿਡਾ ਦੇ ਹਿਲਸਬਰੋ ਕਾਉਂਟੀ ਪਬਲਿਕ ਸਕੂਲ ਡਿਸਟ੍ਰਿਕਟ ਦੇ 10,000 ਤੋਂ ਵੱਧ ਵਿਦਿਆਰਥੀ ਅਤੇ ਸਟਾਫ  ਨਾਲ ਸਬੰਧਿਤ ਹੈ, ਜਿਹਨਾਂ ਨੂੰ ਇਕਾਂਤਵਾਸ ਕੀਤਾ ਗਿਆ ਹੈ। ਹਿਲਸਬਰੋ ਅਮਰੀਕਾ ਦਾ ਸੱਤਵਾਂ ਸਭ ਤੋਂ ਵੱਡਾ ਸਕੂਲ ਡਿਸਟ੍ਰਿਕਟ ਹੈ, ਜਿਸ ਵਿੱਚ 213,000 ਤੋਂ ਵੱਧ ਵਿਦਿਆਰਥੀ ਹਨ। ਇਸ ਡਿਸਟ੍ਰਿਕਟ ਦੇ  ਬੁੱਧਵਾਰ ਤੱਕ ਤਕਰੀ 10,384 ਵਿਦਿਆਰਥੀ ਅਤੇ 338 ਸਟਾਫ ਮੈਂਬਰਾਂ ਇਕਾਂਤਵਾਸ ਹੋਏ ਹਨ। ਇਸ ਸਬੰਧੀ ਅੰਕੜਿਆਂ ਅਨੁਸਾਰ ਕੁੱਲ ਮਿਲਾ ਕੇ, ਵਿਦਿਆਰਥੀਆਂ ਅਤੇ ਸਟਾਫ ਵਿੱਚ 1,805 ਕੋਵਿਡ -19 ਕੇਸ ਪਾਏ ਗਏ ਸਨ। ਇਸ ਸਕੂਲ ਡਿਸਟ੍ਰਿਕਟ ਵੱਲੋਂ ਇਸ ਕੋਰੋਨਾ ਸੰਕਟ ਨਾਲ ਨਜਿੱਠਣ ਲਈ ਵਿਚਾਰ ਵਟਾਂਦਰਾ ਕਰਨ ਵਾਸਤੇ ਬੁੱਧਵਾਰ ਨੂੰ ਐਮਰਜੈਂਸੀ ਸਕੂਲ ਬੋਰਡ ਦੀ ਬੈਠਕ ਵੀ ਕੀਤੀ ਗਈ । ਇਸ ਬੈਠਕ ਵਿੱਚ ਸ਼ਾਮਲ ਲੋਕਾਂ ਨੇ  ਮਾਸਕ ਆਦੇਸ਼ ਦੇ ਵਿਰੁੱਧ ਅਤੇ ਹਿਤ ਵਿੱਚ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੀਟਿੰਗ ਵਿੱਚ ਸ਼ਾਮਲ ਮੈਂਬਰਾਂ ਨੇ ਘੱਟੋ ਘੱਟ 30 ਦਿਨਾਂ ਲਈ ਮਾਸਕ ਪਹਿਨਣ ਲਈ ਵੋਟ ਦਿੱਤੀ, ਪਰ ਮਾਪੇ ਆਪਣੇ ਬੱਚਿਆਂ ਨੂੰ ਡਾਕਟਰੀ ਛੋਟ ਦੇ ਇੱਕ ਨੋਟ ਨਾਲ ਬਿਨਾਂ ਮਾਸਕ ਦੇ ਸਕੂਲ ਭੇਜਣ ਦੇ ਯੋਗ ਹੋਣਗੇ। ਇਸਦੇ ਇਲਾਵਾ ਜ਼ਿਲ੍ਹਾ ਅਧਿਕਾਰੀਆਂ ਅਨੁਸਾਰ ਹਰੇਕ ਕਲਾਸਰੂਮ ਲਈ ਨਿੱਜੀ ਸੁਰੱਖਿਆ ਉਪਕਰਣ ਅਤੇ ਸੈਨੀਟੇਸ਼ਨ  ਮੁਹੱਈਆ ਕਰਵਾਈ ਜਾ ਰਹੀ ਹੈ। ਇਸਦੇ ਨਾਲ ਹੀ ਹਰੇਕ ਸਕੂਲ ਵਿੱਚ ਏਅਰ ਫਿਲਟਰ ਵੀ ਲਗਾਏ ਗਏ ਹਨ।

Share