ਫਲੋਰਿਡਾ ‘ਚ ਲੜਕੀ ਨੇ ਅਪਣੇ ਪ੍ਰੇਮੀ ਨੂੰ ਅਟੈਚੀ ਵਿਚ ਬੰਦ ਕਰਕੇ ਕੀਤੀ ਹੱਤਿਆ

689
Share

ਫਲੋਰਿਡਾ,  1 ਮਾਰਚ (ਪੰਜਾਬ ਮੇਲ)- ਅਮਰੀਕਾ ਦੇ ਫਲੋਰਿਡਾ ‘ਚ ਲੜਕੀ ਨੇ ਅਪਣੇ ਪ੍ਰੇਮੀ ਨੂੰ ਅਟੈਚੀ ਵਿਚ ਬੰਦ ਕਰਕੇ ਉਸ ਦੀ ਹੱਤਿਆ ਕਰ ਦਿੱਤੀ। ਦੱਸਿਆ ਜਾ ਹਾ ਕਿ ਸੂਟਕੇਸ ਵਿਚ ਬੰਦ ਹੋਣ ਤੋਂ ਬਾਅਦ  42 ਸਾਲਾ ਨੌਜਵਾਨ ਦੀ ਦਮ ਘੁਟਣ ਕਾਰਨ ਮੌਤ ਹੋ ਗਈ।
ਨੌਜਵਾਨ ਦੀ ਮੌਤ ਦੇ ਮਾਮਲੇ  ਵਿਚ 42 ਸਾਲਾ  ਔਰਤ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਗ੍ਰਿਫਤਾਰ ਹੋਣ ਤੋਂ ਬਾਅਦ ਇਸ ਔਰਤ ਨੇ ਪੁਲਿਸ ਦੇ ਸਾਹਮਣੇ ਕਿਹਾ ਕਿ ਉਹ ਦੋਵੇਂ ਤਾਂ ਲੁਕਣ ਮੀਟੀ ਖੇਡ ਰਹੇ ਸੀ।
ਦੱਸਿਆ ਜਾ ਰਿਹਾ ਕਿ ਇਸ ਔਰਤ ਨੇ ਬੀਤੇ ਸੋਮਵਾਰ ਨੂੰ ਖੁਦ ਪੁਲਿਸ ਨੂੰ ਫੋਨ ਕਰਕੇ ਘਰ ਬੁਲਾਇਆ ਅਤੇ ਪੁਲਿਸ ਨੂੰ ਜਾਣਕਾਰੀ ਦਿੱਤੀ ਕਿ ਉਸ ਦੇ ਪ੍ਰੇਮੀ ਦੀ ਮੌਤ ਹੋ ਗਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਔਰਤ ਨੇ ਪੁਲਿਸ ਸਾਹਮਣੇ ਦਾਅਵਾ ਕੀਤਾ ਕਿ ਰਾਤ ਨੂੰ ਦੋਵਾਂ ਨੇ ਸ਼ਰਾਬ ਪੀਤੀ ਸੀ। ਨਸ਼ਾ ਹੋਣ ਤੋਂ ਬਾਅਦ ਦੋਵਾਂ ਨੇ ਲੁਕਣ ਮੀਟੀ ਖੇਡਣ ਦਾ ਪ੍ਰੋਗਰਾਮ ਬਣਾਇਆ। ਇਸ ਤੋਂ ਬਾਅਦ ਉਨ੍ਹਾਂ ਦਾ ਪ੍ਰੇਮੀ ਘਰ ਵਿਚ ਰੱਖੇ ਇੱਕ ਸੂਟਕੇਸ ਵਿਚ ਲੁਕ ਗਿਆ। ਇਸ ਤੋਂ ਬਾਅਦ ਉਸ ਦੀ ਮੌਤ ਹੋ ਗਈ।
ਪੁਲਿਸ ਨੇ ਸਖ਼ਤੀ ਨਾਲ ਪੁਛਗਿੱਛ ਕੀਤੀ ਤਾਂ ਸੱਚਾਈ ਸਾਹਮਣੇ ਆ ਗਈ ਔਰਤ ਨੇ ਪੁਲਿਸ ਸਾਹਮਣੇ ਕਬੂਲ ਕੀਤਾ ਕਿ ਜਦ ਉਸ ਦਾ ਪ੍ਰੇਮੀ ਸੂਟਕੇਸ ਵਿਚ ਲੁਕਿਆ ਸੀ ਤਦ ਉਸ ਨੇ ਸੂਟਕੇਸ ਨੂੰ ਲੌਕ ਕਰ ਦਿੱਤਾ। ਇਸ ਤੋਂ ਬਾਅਦ ਉਹ ਉਪਰਲੇ ਕਮਰੇ ਵਿਚ ਜਾ ਕੇ ਸੌਂ ਗਈ। ਸਵੇਰੇ ਜਦ ਉਸ ਦੀ ਨੀਂਦ ਖੁਲ੍ਹੀ ਤਾਂ ਉਸ ਨੇ ਸੂਟਕੇਸ ਖੋਲ੍ਹਿਆ ਤਾਂ ਪ੍ਰੇਮੀ ਦੀ ਮੌਤ ਹੋ ਚੁੱਕੀ ਸੀ।
ਪੁਲਿਸ ਨੂੰ ਇਸ ਔਰਤ ਦੇ ਘਰ ਤੋਂ ਵੀਡੀਓ ਸਬੂਤ ਵੀ ਮਿਲੇ ਹਨ। ਵੀਡੀਓ ਵਿਚ ਨੀਲੇ ਰੰਗ ਦਾ ਇੱਕ ਸੂਟਕੇਸ ਨਜ਼ਰ ਆ ਰਿਹਾ ਹੈ। ਜਿਸ ਦੇ ਅੰਦਰ ਕਾਫੀ ਹਲਚਲ ਹੋ ਰਹੀ ਸੀ। ਦੱਸਿਆ ਜਾ ਰਿਹਾ ਕਿ ਇਹ ਨੌਜਵਾਨ ਉਸ ਸਮੇਂ ਸੂਟਕੇਸ  ਅੰਦਰੋਂ ਨਿਕਲਣ ਦੀ ਕੋਸ਼ਿਸ਼ ਕਰ ਰਿਹਾ ਸੀ। ਉਹ ਮਦਦ ਦੇ ਲਈ ਚੀਕ ਰਿਹਾ ਸੀ ਲੇਕਿਨ ਥੋੜ੍ਹੀ ਦੇਰ ਬਾਅਦ ਉਸ ਦੇ ਸਾਹ ਰੁਕ ਜਾਂਦੇ ਹਨ।
ਇਹ ਮਾਮਲਾ ਫਲੋਰਿਡਾ ਦਾ ਹੈ। ਓਰੇਂਜ ਕਾਊਂਟੀ ਸ਼ੈਰਿਫ ਦਫ਼ਤਰ ਨੇ 42 ਸਾਲਾ ਔਰਤ ਸ਼ਾਰਾਹ ਬੂਨ ‘ਤੇ ਅਪਣੇ ਪ੍ਰੇਮੀ ਜੌਰਜ  ਟੌਰੇਸ ਦੀ ਹੱਤਿਆ ਦੇ ਦੋਸ਼ ਵਿਚ ਸੈਕੰਡ ਡਿਗਰੀ ਮਰਡਰ ਦਾ ਚਾਰਜ ਲਾਇਆ ਹੈ।
ਸ਼ੈਰਿਫ ਦਫ਼ਤਰ ਵਲੋਂ ਕਿਹਾ ਗਿਆ ਕਿ ਇਸ ਔਰਤ ਨੇ ਪਹਿਲਾਂ ਪ੍ਰਸ਼ਾਸਨ ਨੂੰ ਵਰਗਲਾਉਣ ਦੀ ਕੋਸ਼ਿਸ਼ ਕੀਤੀ ਲੇਕਿਨ ਜੋ ਵੀਡੀਓ ਸਬੂਤ ਮਿਲੇ ਹਨ। ਉਸ ਵਿਚ ਇਹ ਮਹਿਲਾ ਹੱਸਦੀ ਹੋਈ ਸੁਣਾਈ ਦੇ ਰਹੀ ਹੈ। ਵੀਡੀਓ ਵਿਚ ਮਹਿਲਾ ਕਹਿ ਰਹੀ ਹੈ ਕਿ ਜਦੋਂ ਤੁਸੀਂ ਮੇਰੇ ਨਾਲ ਧੋਖਾ ਕਰਦੇ ਹੋ ਤਦ ਮੈਂ ਕਿਵੇਂ ਮਹਿਸੂਸ ਕਰਦੀ ਹਾਂ ਪਤਾ ਚਲਿਆ।


Share