ਫਲੋਰਿਡਾ ’ਚ ਪਤੀ ਪਤਨੀ ਦੀ ਹੱਤਿਆ ਦੇ ਮਾਮਲੇ ’ਚ ਇਕ ਗਿ੍ਰਫਤਾਰ; ਗੁਨਾਹ ਕਬੂਲਿਆ

165
ਪਤੀ-ਪਤਨੀ ਦੀ ਹੱਤਿਆ ਦੇ ਮਾਮਲੇ ’ਚ ਗਿ੍ਰਫਤਾਰ ਸ਼ੱਕੀ ਦੋਸ਼ੀ ਜੀਨ ਆਰ. ਮੇਸੀਨ।
Share

ਸੈਕਰਾਮੈਂਟੋ, 14 ਮਾਰਚ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਪਿਛਲੇ ਹਫਤੇ ਦੇ ਅੰਤ ’ਚ ਡੇਟੋਨਾ ਬੀਚ, ਫਲੋਰਿਡਾ ’ਚ ਹੋਈ ਪਤੀ-ਪਤਨੀ ਦੀ ਹੱਤਿਆ ਦੇ ਮਾਮਲੇ ’ਚ ਪੁਲਿਸ ਨੇ ਇਕ 32 ਸਾਲਾ ਵਿਅਕਤੀ ਨੂੰ ਗਿ੍ਰਫਤਾਰ ਕੀਤਾ ਹੈ। ਉਸ ਵਿਰੁੱਧ ਦੋ ਹੱਤਿਆਵਾਂ ਕਰਨ ਦੇ ਦੋਸ਼ ਆਇਦ ਕੀਤੇ ਗਏ ਹਨ। ਦੋਸ਼ੀ ਦੀ ਪਛਾਣ ਜੀਨ ਆਰ ਮੇਸੀਨ ਵਜੋਂ ਹੋਈ ਹੈ। ਬੀਤੇ ਐਤਵਾਰ ਟੈਰੀ ਔਲਟਮੈਨ 48 ਸਾਲ ਤੇ ਬਰੇਂਡਾ ਔਲਟਮੈਨ 55 ਸਾਲ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਸਨ। ਉਨ੍ਹਾਂ ਦੇ ਸਰੀਰ ਉਪਰ ਚਾਕੂਆਂ ਦੇ ਕਈ ਜ਼ਖਮ ਸਨ। ਡੇਟੋਨਾ ਬੀਚ ਦੇ ਪੁਲਿਸ ਮੁੱਖੀ ਜਾਕਰੀ ਯੰਗ ਨੇ ਕਿਹਾ ਹੈ ਕਿ ਮੇਸੀਨ ਨੇ ਆਪਣਾ ਗੁਨਾਹ ਕਬੂਲ ਕਰ ਲਿਆ ਹੈ। ਮੇਸੀਨ ਨੂੰ ਓਰਲੈਂਟੋ ਪੁਲਿਸ ਦੇ ਫਿਊਗੀਟਿਵ ਇਨਵੈਸਟੀਗੇਸ਼ਨ ਯੂਨਿਟ ਨੇ ਉਸ ਦੇ ਘਰ ਵਿਚੋਂ ਗਿ੍ਰਫਤਾਰ ਕੀਤਾ ਹੈ। ਯੰਗ ਨੇ ਕਿਹਾ ਹੈ ਕਿ ਸ਼ੱਕੀ ਦੋਸ਼ੀ ਵਿਰੁੱਧ ਸਬੂਤ ਇਕੱਠੇ ਕਰ ਲਏ ਗਏ ਹਨ ਪਰੰਤੂ ਇਨ੍ਹਾਂ ਹੱਤਿਆਵਾਂ ਪਿੱਛੇ ਉਸ ਦੇ ਮਕਸਦ ਦਾ ਪਤਾ ਨਹੀਂ ਲੱਗਾ। ਪੁਲਿਸ ਅਨੁਸਾਰ ਪਤੀ-ਪਤਨੀ ਉਪਰ ਉਸ ਵੇਲੇ ਹਮਲਾ ਕੀਤਾ ਗਿਆ, ਜਦੋਂ ਉਹ ਇਕ ਬਾਈਕ ਦੌੜ ’ਚ ਹਿੱਸਾ ਲੈਣ ਉਪਰੰਤ ਵਾਪਸ ਘਰ ਪਰਤ ਰਹੇ ਸਨ। ਲਾਸ਼ਾਂ ਦੇ ਨੇੜਿਉਂ ਦੋ ਬਾਈ ਸਾਈਕਲ ਵੀ ਬਰਾਮਦ ਹੋਏ ਸਨ। ਬਰੇਂਡਾ ਔਲਟਮੈਨ ਦੀ ਧੀ ਨੇ ਗੱਲਬਾਤ ਕਰਦਿਆਂ ਕਿਹਾ ਕਿ ਦੋਨੋਂ ਖੁਸ਼ ਸਨ ਤੇ ਉਹ ਪਿਆਰ ਭਰਿਆ ਜੀਵਨ ਜੀਅ ਰਹੇ ਸਨ। ਉਹ ਇਸ ਤਰ੍ਹਾਂ ਦੀ ਮੌਤ ਦੇ ਹੱਕਦਾਰ ਨਹੀਂ ਸਨ।

Share