ਫਲੋਰਿਡਾ ’ਚ ਗਵਰਨਰ ਦੁਆਰਾ ਦਿੱਤੀ ਜਾਵੇਗੀ ਕੋਵਿਡ-19 ਨਿਯਮ ਤੋੜਨ ਵਾਲਿਆਂ ਨੂੰ ਮੁਆਫੀ

87
Share

ਫਰਿਜ਼ਨੋ, 15 ਮਈ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਅਮਰੀਕੀ ਸਰਕਾਰ ਵੱਲੋਂ ਕੋਰੋਨਾਵਾਇਰਸ ਤੋਂ ਸੁਰੱਖਿਆ ਦੇ ਮੱਦੇਨਜ਼ਰ ਕਈ ਤਰ੍ਹਾਂ ਦੇ ਨਿਯਮ ਲਾਗੂ ਕੀਤੇ ਗਏ ਹਨ। ਇਨ੍ਹਾਂ ਨਿਯਮਾਂ ਦਾ ਪਾਲਣ ਕਰਵਾਉਣ ਲਈ ਜੁਰਮਾਨੇ ਅਤੇ ਹੋਰ ਸਜ਼ਾਵਾਂ ਤੈਅ ਕੀਤੀਆਂ ਗਈਆਂ ਹਨ। ਪਰ ਫਲੋਰਿਡਾ ਦੇ ਗਵਰਨਰ ਰੋਨ ਡੀਸੈਂਟਿਸ ਨੇ ਵੀਰਵਾਰ ਨੂੰ ਕਿਹਾ ਕਿ ਉਸ ਦੁਆਰਾ ਰਾਜ ਦੇ ਕਿਸੇ ਵੀ ਵਿਅਕਤੀ ਨੂੰ ਜਿਸ ’ਤੇ ਮਾਸਕਿੰਗ ਅਤੇ ਸਮਾਜਿਕ ਦੂਰੀਆਂ ਜਿਹੀਆਂ ਕੋਵਿਡ-19 ਸੁਰੱਖਿਆ ਉਪਾਵਾਂ ਦੀ ਉਲੰਘਣਾ ਕਰਨ ਦਾ ਦੋਸ਼ ਲਗਾਇਆ ਗਿਆ ਹੈ, ਨੂੰ ਮੁਆਫੀ ਦਿੱਤੀ ਜਾਵੇਗੀ।¿; ਡੀਸੈਂਟਿਸ ਨੇ ਇਹ ਐਲਾਨ ਦੋ ਜਿਮ ਮਾਲਕਾਂ ਦੇ ਕੇਸ ਬਾਰੇ ਵਿਚਾਰ-ਵਟਾਂਦਰੇ ਦੌਰਾਨ ਕੀਤਾ, ਜਿਨ੍ਹਾਂ ਨੂੰ ਜਿੰਮ ਵਿਚ ਸਮਾਜਿਕ ਦੂਰੀ ਅਤੇ ਮਾਸਕ ਦੇ ਆਦੇਸ਼ਾਂ ਨੂੰ ਲਾਗੂ ਕਰਨ ਤੋਂ ਇਨਕਾਰ ਕਰਨ ਕਾਰਨ ਅਪਰਾਧਿਕ ਜ਼ੁਰਮਾਨੇ ਦਾ ਸਾਹਮਣਾ ਕਰਨਾ ਪਿਆ ਸੀ। ਡੀਸੈਂਟਿਸ ਦੁਆਰਾ ਸ਼ੁੱਕਰਵਾਰ ਨੂੰ ਇੱੱਕ ਮੁਆਫੀਨਾਮੇ ’ਤੇ ਦਸਤਖਤ ਕੀਤੇ ਜਾਣਗੇ, ਜਿਸ ਨਾਲ ਜਿਮ ਦੇ ਮਾਲਕਾਂ ਮਾਈਕ ਅਤੇ ਜਿਲਿਅਨ ਕਾਰਨੇਵਾਲ ਦੇ ਖਿਲਾਫ ਕੇਸ ਵਿਚ 60 ਦਿਨਾਂ ਲਈ ਦੇਰੀ ਕੀਤੀ ਜਾਵੇਗੀ ਅਤੇ ਉਸ ਸਮੇਂ ਦੌਰਾਨ, ਇੱਕ ਕਲੈਰੇਂਸੀ ਬੋਰਡ ਉਨ੍ਹਾਂ ਅਤੇ ਫਲੋਰਿਡਾ ਦੇ ਹੋਰ ਲੋਕਾਂ ਲਈ ਮੁਆਫੀ ਜਾਰੀ ਕਰਨ ਲਈ ਮੀਟਿੰਗ ਕਰੇਗਾ। ਬਰੌਵਰਡ ਕਾਉਂਟੀ ਦੇ ਸਾਬਕਾ ਜਿਮ ਮਾਲਕਾਂ ਨੂੰ ਪਿਛਲੇ ਸਾਲ ਗਰਮੀ ਵਿਚ ਕੋਵਿਡ-19 ਦੇ ਆਦੇਸ਼ਾਂ ਦੀ ਉਲੰਘਣਾ ਕਰਨ ਲਈ ਗਿ੍ਰਫਤਾਰ ਕੀਤਾ ਗਿਆ ਸੀ ਅਤੇ ਸਥਾਨਕ ਪੁਲਿਸ ਦੀਆਂ ਚੇਤਾਵਨੀਆਂ ਤੋਂ ਬਾਅਦ ਇਨ੍ਹਾਂ ਨੇ ਆਪਣਾ ਜਿਮ ਬੰਦ ਕਰ ਦਿੱਤਾ ਸੀ। ਇਸਦੇ ਇਲਾਵਾ ਗਵਰਨਰ ਦੀ ਇਹ ਘੋਸ਼ਣਾ ਪਿਛਲੇ ਹਫ਼ਤੇ ਰਾਜ ਦੇ ਸਾਰੇ ਸਥਾਨਕ ਕੋਵਿਡ-19 ਐਮਰਜੈਂਸੀ ਆਦੇਸ਼ਾਂ ਨੂੰ ਮੁਅੱਤਲ ਕਰਨ ਦੇ ਫੈਸਲੇ ਤੋਂ ਬਾਅਦ ਆਈ ਹੈ। ਡੀਸੈਂਟਿਸ ਅਨੁਸਾਰ ਉਨ੍ਹਾਂ ਦਾ ਪ੍ਰਸ਼ਾਸਨ ਚਾਹੁੰਦਾ ਹੈ ਕਿ ਲੋਕ ‘‘ਫਲੋਰਿਡਾ ਰਾਜ ਵਿਚ ਸੁਤੰਤਰ ਤੌਰ ’ਤੇ ਰਹਿਣ। ਇਸ ਸੂਬੇ ਦੇ ਗਵਰਨਰ ਨੇ ਮਾਰਚ ਵਿਚ ਵੀ ਇੱਕ ਕਾਨੂੰਨ ਵੀ ਪਾਸ ਕੀਤਾ ਸੀ, ਜਿਸ ਵਿਚ ਕੋਵਿਡ-19 ਦੇ ਆਦੇਸ਼ਾਂ ਨੂੰ ਤੋੜਨ ਵਾਲਿਆਂ ’ਤੇ ਜ਼ੁਰਮਾਨਾ ਮੁਆਫ ਕੀਤਾ ਗਿਆ ਸੀ।’’

Share