ਫਲੋਰਿਡਾ ’ਚ ਕੋਰੋਨਾ ਨਾਲ ਮਰਨ ਵਾਲੇ ਵਿਅਕਤੀ ਦੇ ਅੰਤਿਮ ਸੰਸਕਾਰ ਮੌਕੇ ਕੋਰੋਨਾ ਟੀਕਾਕਰਨ ਤੇ ਟੈਸਟਿੰਗ ਦਾ ਆਯੋਜਨ

569
Share

ਫਰਿਜ਼ਨੋ, 8 ਅਗਸਤ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਅਮਰੀਕਾ ਦੇ ਫਲੋਰਿਡਾ ’ਚ ਇੱਕ ਵਿਅਕਤੀ ਦੀ ਕੋਰੋਨਾਵਾਇਰਸ ਕਰਕੇ ਮੌਤ ਹੋਣ ਦੇ ਬਾਅਦ ਉਸਦੀ ਫਿਊਨਰਲ (ਅੰਤਿਮ ਸਸਕਾਰ) ਮੌਕੇ ਕੋਰੋਨਾ ਟੀਕਾਕਰਨ ਅਤੇ ਟੈਸਟਿੰਗ ਦਾ ਦੋ ਦਿਨਾਂ ਅਯੋਜਨ ਕੀਤਾ ਗਿਆ। ਕੋਰੋਨਾ ਕਾਰਨ ਮਰਨ ਵਾਲਾ ਫਲੋਰਿਡਾ ਦਾ ਇਹ ਵਿਅਕਤੀ ਕੋਰੋਨਾ ਟੀਕਾ ਲਗਵਾਉਣਾ ਚਾਹੁੰਦਾ ਸੀ। ਇਸ ਲਈ ਉਸਦੀ ਮੌਤ ਉਪਰੰਤ ਉਸਦੀ ਆਖਰੀ ਇੱਛਾ ਦਾ ਸਨਮਾਨ ਕਰਨ ਲਈ, ਉਸਦੇ ਪਰਿਵਾਰ ਵੱਲੋਂ ਫਿਊਨਰਲ ਨੂੰ ਵੈਕਸੀਨ ਅਤੇ ਟੈਸਟਿੰਗ ਈਵੈਂਟ ਵਿਚ ਬਦਲਿਆ ਗਿਆ। ਇਸ 28 ਸਾਲਾਂ ਮਾਰਕੁਇਸ ਡੇਵਿਸ ਨਾਮ ਦੇ ਵਿਅਕਤੀ ਦੀ 26 ਜੁਲਾਈ ਨੂੰ ਕੋਵਿਡ-19 ਨਾਲ ਮੌਤ ਹੋ ਗਈ ਸੀ ਅਤੇ ਉਸ ਸਮੇਂ ਉਸ ਨੂੰ ਕੋਰੋਨਾ ਟੀਕਾ ਨਹੀਂ ਲੱਗਿਆ ਸੀ। ਮਾਰਕੁਇਸ ਦੀ ਪਤਨੀ ਚਾਰਨੀਜ਼ ਡੇਵਿਸ ਨਾਲ ਮਿਲ ਕੇ ਫੇਥ ਟੈਂਪਲ ਕਿ੍ਰਸ਼ਚੀਅਨ ਸੈਂਟਰ ਇਨ ਰੌਕਲੇਜ, ਵੱਲੋਂ ਮਿ੍ਰਤਕ ਦੀ ਯਾਦ ਵਿਚ ਟੀਕਾ ਅਤੇ ਕੋਵਿਡ-19 ਟੈਸਟ ਦਾ ਆਯੋਜਨ ਕੀਤਾ ਗਿਆ।
ਇਸ ਚਰਚ ਦੁਆਰਾ ਸਟੇਟ ਅਧਿਕਾਰੀਆਂ ਨਾਲ ਮਿਲ ਕੇ ਸ਼ੁੱਕਰਵਾਰ ਅਤੇ ਸ਼ਨੀਵਾਰ ਲਈ ਟੀਕਾਕਰਨ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਫਾਈਜ਼ਰ ਅਤੇ ਜੌਹਨਸਨ ਐਂਡ ਜੌਹਨਸਨ ਟੀਕੇ ਲਗਾਏ ਗਏ ਹਨ। ਫੇਥ ਟੈਂਪਲ ਕਿ੍ਰਸ਼ਚੀਅਨ ਸੈਂਟਰ ’ਚ ਸ਼ੁੱਕਰਵਾਰ ਨੂੰ ਟੀਕਾਕਰਨ ਸ਼ਾਮ 4 ਤੋਂ 7:30 ਵਜੇ ਤੱਕ ਚੱਲਿਆ ਅਤੇ ਸ਼ਨੀਵਾਰ ਨੂੰ ਦੁਬਾਰਾ ਦੁਪਹਿਰ 12¿; ਤੋਂ ਸ਼ਾਮ 5 ਵਜੇ ਤੱਕ ਚੱਲਿਆ। ਸਟੇਟ ਦੇ ਅੰਕੜਿਆਂ ਅਨੁਸਾਰ, ਸੂਬੇ ਵਿਚ 23 ਜੁਲਾਈ ਤੋਂ 29 ਜੁਲਾਈ ਦੇ ਹਫ਼ਤੇ ਵਿਚ 110,000 ਤੋਂ ਵੱਧ ਨਵੇਂ ਕੋਵਿਡ-19 ਕੇਸ ਅਤੇ 108 ਵਾਇਰਸ ਨਾਲ ਮੌਤਾਂ ਹੋਈਆਂ ਹਨ ਅਤੇ ਵਾਇਰਸ ਮਾਮਲਿਆਂ ਦੀ ਦਰ ਮਈ ਤੋਂ ਵੱਧ ਰਹੀ ਹੈ, ਜੋ ਕਿ 23 ਜੁਲਾਈ ਦੇ ਹਫਤੇ ਤੱਕ 18.1% ’ਤੇ ਪਹੁੰਚ ਗਈ ਹੈ।

Share