ਫਲੋਰਿਡਾ ’ਚ ਇਮਾਰਤ ਡਿੱਗਣ ਦੀ ਘਟਨਾ ’ਚ ਲਾਪਤਾ 150 ਤੋਂ ਜ਼ਿਆਦਾ ਲੋਕਾਂ ’ਚ ਭਾਰਤੀ ਜੋੜਾ ਤੇ ਬੱਚਾ ਸ਼ਾਮਲ

333
Search and rescue personnel search for survivors through the rubble at the Champlain Towers South in Surfside, Florida, Sunday, June 27, 2021. The apartment building partially collapsed on Thursday, June 24. (David Santiago/Miami Herald via AP)
Share

ਫਲੋਰਿਡਾ, 30 ਜੂਨ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਫਲੋਰਿਡਾ ਸੂਬੇ ’ਚ 12 ਮੰਜ਼ਿਲਾ ਰਿਹਾਇਸ਼ੀ ਇਮਾਰਤ ਦੇ ਇਕ ਹਿੱਸੇ ਦੇ ਡਿੱਗਣ ਨਾਲ ਘਟਨਾ ਦੇ ਬਾਅਦ 150 ਤੋਂ ਜ਼ਿਆਦਾ ਲੋਕ ਲਾਪਤਾ ਹਨ, ਜਿਸ ’ਚ ਇਕ ਭਾਰਤੀ ਜੋੜਾ ਅਤੇ ਉਨ੍ਹਾਂ ਦੀ 1 ਸਾਲ ਦੀ ਧੀ ਵੀ ਸ਼ਾਮਲ ਹੈ। ਅਧਿਕਾਰੀਆਂ ਨੇ ਦੱਸਿਆ ਕਿ 136 ਮਕਾਨਾਂ ਵਾਲੀ ਇਮਾਰਤ ਦੇ 55 ਮਕਾਨਾਂ ਦੇ ਡਿੱਗਣ ਦੀ ਘਟਨਾ ਦੇ ਤੁਰੰਤ ਬਾਅਦ ਖੋਜ ਅਤੇ ਬਚਾਅ ਟੀਮ ਮਲਬਾ ਹਟਾਉਣ ਅਤੇ ਤਲਾਸ਼ੀ ਅਭਿਆਨ ’ਚ ਜੁਟੀ ਹੈ। ਘਟਨਾ ਵਿਚ 11 ਲੋਕਾਂ ਦੇ ਮਰਨ ਦੀ ਪੁਸ਼ਟੀ ਹੋਈ ਹੈ।
ਵਿਸ਼ਾਲ ਪਟੇਲ (42), ਉਨ੍ਹਾਂ ਦੀ ਪਤਨੀ ਭਾਵਨਾ ਪਟੇਲ (38) ਅਤੇ ਉਨ੍ਹਾਂ ਦੀ 1 ਸਾਲ ਦੀ ਧੀ ਈਸ਼ਾਨੀ ਪਟੇਲ ਦੇ ਵੀ ਲਾਪਤਾ ਲੋਕਾਂ ’ਚ ਸ਼ਾਮਲ ਹੋਣ ਦਾ ਖ਼ਦਸ਼ਾ ਹੈ। ਵਿਸ਼ਾਲ ਦੀ ਰਿਸ਼ਤੇਦਾਰ ਸਰੀਨਾ ਪਟੇਲ ਨੇ ਦੱਸਿਆ ਕਿ ਭਾਵਨਾ ਪਟੇਲ 4 ਮਹੀਨੇ ਦੀ ਗਰਭਵਤੀ ਹੈ। ਸਰੀਨਾ ਨੇ ਦੱਸਿਆ ਕਿ ਪਰਿਵਾਰ ਨਾਲ ਆਖ਼ਰੀ ਵਾਰ ਗੱਲਬਾਤ ਉਸ ਨੇ ਫਾਦਰਸ ਡੇਅ ਦੇ ਮੌਕੇ ’ਤੇ ਕੀਤੀ ਸੀ। ਉਨ੍ਹਾਂ ਦੱਸਿਆ ਕਿ ਘਟਨਾ ਦੇ ਸਮੇਂ ਉਹ ਘਰ ਵਿਚ ਹੀ ਸਨ ਅਤੇ ਉਨ੍ਹਾਂ ਨੂੰ ਕਈ ਵਾਰ ਫੋਨ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੂੰ ਸੰਦੇਸ਼ ਭੇਜੇ ਪਰ ਕੋਈ ਜਵਾਬ ਨਹੀਂ ਮਿਲਿਆ।
24 ਜੂਨ ਨੂੰ ਮਿਆਮੀ ਬੀਚ ਤੋਂ ਕਰੀਬ 7 ਮੀਲ ਦੂਰ ਚੈਂਪੀਅਨ ਟਾਵਰ ਸਾਊਥ ਕੋਂਡੋ ਵਿਚ ਇਕ ਇਮਾਰਤ ਦਾ ਅੰਸ਼ਕ ਹਿੱਸਾ ਡਿੱਗ ਗਿਆ, ਜਿਸ ਵਿਚ 11 ਲੋਕਾਂ ਦੀ ਮੌਤ ਹੋਈ ਹੈ ਅਤੇ 150 ਤੋਂ ਜ਼ਿਆਦਾ ਲੋਕ ਲਾਪਤਾ ਹਨ।

Share