‘ਫਲਾਇਡ ਦੀ ਮੌਤ ਦਿਲ ਸਬੰਧੀ ਦਿੱਕਤਾਂ ਕਾਰਣ ਹੋਈ’

218
Share

ਮਿਨੀਆਪੋਲਿਸ, 16 ਅਪ੍ਰੈਲ (ਪੰਜਾਬ ਮੇਲ) – ਅਮਰੀਕਾ ‘ਚ ਗੈਰ-ਗੋਰੇ ਜਾਰਜ ਫਲਾਇਡ ਦੀ ਮੌਤ ਦੇ ਮਾਮਲੇ ‘ਚ ਸਾਬਕਾ ਪੁਲਸ ਅਧਿਕਾਰੀ ਡੈਰੇਕ ਚੌਵਿਨ ਵਿਰੁੱਧ ਮੁਕਦਮੇ ਦੀ ਸੁਣਵਾਈ ‘ਚ ਇਕ ‘ਫਾਰੈਂਸਿਕ ਪੈਥੋਲਾਜਿਸਟ’ ਨੇ ਕਿਹਾ ਕਿ ਦਿਲ ਸੰਬੰਧੀ ਦਿਕੱਤਾਂ ਕਾਰਣ ਫਲਾਇਡ ਦੀ ਮੌਤ ਹੋਈ ਹੈ। ਮੁਕਦਮਾ ਮਾਹਰ ਨੇ ਕਿਹਾ ਸੀ ਕਿ ਪੁਲਸ ਅਧਿਕਾਰੀ ਵੱਲੋਂ ਫਲਾਇਡ ਦੇ ਸਿਰ ‘ਤੇ ਗੋਡਾ ਰੱਖਣ ਨਾਲ ਆਕਸੀਜਨ ਦੀ ਕਮੀ ਕਾਰਣ ਉਸ ਦੀ ਮੌਤ ਹੋਈ ਜਦਕਿ ਫਾਰੈਂਸਿਕ ਪੈਥੋਲਾਜਿਸਟ ਨੇ ਕਿਹਾ ਕਿ ਫਲਾਇਡ ਦੀ ਦਿਲ ਸੰਬੰਧੀ ਦਿੱਕਤਾਂ ਕਾਰਣ ਅਚਾਨਕ ਸਾਹ ਲੈਣ ‘ਚ ਰੁਕਾਵਟ ਆਉਣ ਨਾਲ ਮੌਤ ਹੋਈ।

ਮੈਰੀਲੈਂਡ ਦੇ ਸਾਬਕਾ ਚੀਫ ਮੈਡੀਕਲ ਅਧਿਕਾਰੀ ਡਾ. ਡੈਵਿਡ ਫੇਲੋਰ ਨੇ ਬੁੱਧਵਾਰ ਨੂੰ ਕਿਹਾ ਕਿ ਫਲਾਇਡ ਦੇ ਸਰੀਰ ‘ਚ ‘ਫੈਂਟਾਨਾਈਲ’ ਅਤੇ ‘ਮੈਥਾਮਫੇਟਾਮਾਇਨ’ ਦੀ ਮੌਜੂਦਗੀ ਅਤੇ ਤੇਜ਼ੀ ਨਾਲ ਸਾਹ ਲੈਣ ਕਾਰਣ ਕਾਰਬਨ ਮੋਨੋਆਕਸਾਈਡ ਜਾਣ ਕਾਰਣ ਪਿਛਲੇ ਸਾਲ ਮਈ ‘ਚ ਫਲਾਇਡ ਦੀ ਮੌਤ ਹੋਈ। ਬਚਾਅ ਪੱਖ ਦੀਆਂ ਦਲੀਲਾਂ ਦੌਰਾਨ ਫੋਲੇਰ ਨੇ ਕਿਹਾ ਕਿ ਇਨ੍ਹਾਂ ਸਾਰੇ ਕਾਰਨਾਂ ਕਾਰਣ ਫਲਾਇਡ ਦੀ ਮੌਤ ਹੋਈ ਸੀ। ਫੋਲੇਰ ਨੇ ਕਿਹਾ ਕਿ ਉਹ ਮੌਤ ਦੇ ਮਾਮਲੇ ‘ਚ ‘ਇਰਾਦਤਨ’ ਸ਼੍ਰੇਣੀ ‘ਚ ਰੱਖਣ ਦੀ ਥਾਂ ‘ਅਨਿਰਧਾਰਤ’ ਸ਼੍ਰੇਣੀ ‘ਚ ਰੱਖਣ ਦੀ ਬੇਨਤੀ ਕਰਦੇ ਹਨ।


Share