ਫਰੰਟ ਲਾਈਨ ਵਰਕਰ ਅਤੇ 75 ਸਾਲ ਤੋਂ ਉੱਪਰ ਦੇ ਲੋਕਾਂ ਨੂੰ ਲੱਗੇਗਾ ਦੂਜੇ ਫੇਜ਼ ਦਾ ਕੋਰੋਨਾ ਟੀਕਾ : ਸੀ.ਡੀ.ਸੀ

385
Share

ਫਰਿਜ਼ਨੋ, 23 ਦਸੰਬਰ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਅਮਰੀਕਾ ’ਚ ਕੋਰੋਨਾਵਾਇਰਸ ਟੀਕਾਕਰਨ ਦੌਰਾਨ ਇਸਦੀ ਪਹਿਲੀ ਤਰਜੀਹ ਵਿਚ ਸਿਹਤ ਕਾਮਿਆਂ, ਕੇਅਰ ਹੋਮ ਵਸਨੀਕਾਂ ਆਦਿ ਦੀ ਟੀਕਾ ਪ੍ਰਕਿਰਿਆ ਦੇ ਬਾਅਦ ਕਈ ਕਿੱਤਿਆਂ ਨਾਲ ਸੰਬੰਧਿਤ ਕਾਮੇ ਅਤੇ 75 ਸਾਲ ਤੋਂ ਉੱਪਰ ਦੇ ਲੋਕਾਂ ਦੀ ਵਾਰੀ ਆਵੇਗੀ। ਇਸ ਨਿਰਣੇ ਸੰਬੰਧੀ ਐਤਵਾਰ ਨੂੰ ਰੋਗ ਕੰਟਰੋਲ ਅਤੇ ਰੋਕਥਾਮ ਕੇਂਦਰ (ਸੀ.ਡੀ.ਸੀ) ਦੇ ਇੱਕ ਪੈਨਲ ਨੇ ਅਗਲੇ ਕੋਵਿਡ-19 ਟੀਕੇ ਲਈ ਫਰੰਟਲਾਈਨ ਕਾਮੇ ਅਤੇ 75 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕਾਂ ਨੂੰ ਸ਼ਾਮਲ ਕਰਨ ਬਾਰੇ ਕਿਹਾ ਹੈ। ਇਨ੍ਹਾਂ ਕਾਮਿਆਂ ਵਿਚਕਾਰ ਟੀਕਾਕਰਨ ਦੀ ਇਸ ਸਿਫਾਰਸ਼ ਲਈ ਕਮੇਟੀ ਨੇ 13-1 ਨਾਲ ਵੋਟ ਦਿੱਤੀ, ਜੋ ਕਿ ਅੰਤਿਮ ਮਨਜ਼ੂਰੀ ਲਈ ਸੀ.ਡੀ.ਸੀ. ਡਾਇਰੈਕਟਰ ਕੋਲ ਜਾਵੇਗੀ। ਦੇਸ਼ ਵਿਚ ਕੋਰੋਨਾ ਟੀਕਾ ਲਗਾਉਣ ਲਈ ਅਗਲੇ ਲੋੜੀਂਦੇ ਕਰਮਚਾਰੀਆਂ ਦੇ ਸਮੂਹ ਵਿਚ 30 ਮਿਲੀਅਨ ਲੋਕ ਸ਼ਾਮਲ ਹਨ, ਜਿਨ੍ਹਾਂ ਵਿਚ ਅੱਗ ਬੁਝਾਊ ਕਾਮੇ, ਪੁਲਿਸ ਅਧਿਕਾਰੀ, ਅਧਿਆਪਕ ਅਤੇ ਪ੍ਰਚੂਨ ਦੁਕਾਨਾਂ ਦੇ ਕਰਮਚਾਰੀ, ਸੁਧਾਰ ਅਧਿਕਾਰੀ, ਭੋਜਨ ਅਤੇ ਖੇਤੀਬਾੜੀ, ਨਿਰਮਾਣ, ਯੂ.ਐੱਸ. ਡਾਕ ਸੇਵਾ ਅਤੇ ਜਨਤਕ ਆਵਾਜਾਈ ਕਰਮਚਾਰੀ ਆਦਿ ਸ਼ਾਮਲ ਹਨ। ਇਸਦੇ ਇਲਾਵਾ ਕਮੇਟੀ ਅਨੁਸਾਰ ਇਨ੍ਹਾਂ ਸਮੂਹਾਂ ਦੇ ਪਿੱਛੇ, ਹੋਰ ਜ਼ਰੂਰੀ 65 ਤੋਂ 74 ਸਾਲ ਦੇ ਕਰਮਚਾਰੀ ਹੋਣੇ ਚਾਹੀਦੇ ਹਨ। ਸੀ.ਡੀ.ਸੀ. ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਹਫਤੇ ਦੇਸ਼ ਵਿਚ ਟੀਕਾਕਰਨ ਦੇ ਯਤਨ ਸ਼ੁਰੂ ਹੋਣ ਤੋਂ ਬਾਅਦ ਲਗਭਗ 556,000 ਅਮਰੀਕੀ ਵਾਸੀਆਂ ਨੂੰ ਟੀਕੇ ਲਗਾਏ ਗਏ ਹਨ। ਕੋਰੋਨਾਵਾਇਰਸ ਨਾਲ ਨਜਿੱਠਣ ਲਈ ਦੇਸ਼ ਦੀਆਂ ਕੋਸ਼ਿਸ਼ਾਂ ਸਦਕਾ ਦੂਜੀ ਵੈਕਸੀਨ ਮੋਡਰਨਾ ਦੇ ਟੀਕੇ ਵੀ ਫਾਈਜ਼ਰ ਟੀਕਿਆਂ ਨਾਲ ਮਿਲ ਕੇ ਆਪਣਾ ਯੋਗਦਾਨ ਪਾਉਣ ਲਈ ਤਿਆਰ ਹਨ। ਟਰੰਪ ਪ੍ਰਸ਼ਾਸਨ ਦੇ ਆਪ੍ਰੇਸ਼ਨ ਦੇ ਮੁੱਖ ਸਲਾਹਕਾਰ ਡਾ. ਮੋਨਸੇਫ ਸਲਾਉਈ ਨੇ ਅਨੁਸਾਰ ਸੋਮਵਾਰ ਨੂੰ ਤਕਰੀਬਨ 8 ਮਿਲੀਅਨ ਐਂਟੀ ਕੋਰੋਨਾਵਾਇਰਸ ਖੁਰਾਕਾਂ ਸੋਮਵਾਰ ਨੂੰ ਮੁਹੱਈਆ ਕਰਵਾਈਆਂ ਗਈਆਂ, ਜਿਨ੍ਹਾਂ ਵਿਚੋਂ ਮੋਡਰਨਾ ਦੀਆਂ ਲਗਭਗ 5.9 ਮਿਲੀਅਨ ਅਤੇ ਫਾਈਜ਼ਰ ਤੋਂ 2 ਮਿਲੀਅਨ ਖੁਰਾਕਾਂ ਸ਼ਾਮਲ ਹਨ।


Share