ਫਰੈਂਚ ਮੀਡੀਆ ’ਚ ਛਪੀ ਰਿਪੋਰਟ ਦੇ ਹਵਾਲੇ ਨਾਲ ਕਾਂਗਰਸ ਵੱਲੋਂ ‘ਰਾਫ਼ੇਲ’ ਖਰੀਦ ਕਰਾਰ ਦੀ ਮੁਕੰਮਲ ਜਾਂਚ ਦੀ ਮੰਗ

493
Share

ਨਵੀਂ ਦਿੱਲੀ, 5 ਅਪ੍ਰੈਲ (ਪੰਜਾਬ ਮੇਲ)- ਫਰੈਂਚ ਮੀਡੀਆ ’ਚ ਛਪੀ ਰਿਪੋਰਟ ਦੇ ਹਵਾਲੇ ਨਾਲ ਕਾਂਗਰਸ ਨੇ ਅੱਜ ਇਕ ਵਾਰ ਫਿਰ ਰਾਫ਼ੇਲ ਰੱਖਿਆ ਕਰਾਰ ਦੀ ਮੁਕੰਮਲ ਜਾਂਚ ਕਰਵਾਉਣ ਦੀ ਮੰਗ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਵਾਲਾਂ ਦੇ ਜਵਾਬ ਦੇਣ ਲਈ ਕਿਹਾ ਹੈ। ਫਰੈਂਚ ਮੀਡੀਆ ’ਚ ਛਪੀ ਰਿਪੋਰਟ ’ਚ ਰਾਫ਼ੇਲ ਦੇ ਨਿਰਮਾਤਾ ‘ਦਾਸੋ’ ਵੱਲੋਂ ‘ਵਿਚੋਲੀਏ’ ਨੂੰ ਕਥਿਤ 1.1 ਮਿਲੀਅਨ ਯੂਰੋਜ਼ ਦੀ ਅਦਾਇਗੀ ਕੀਤੇ ਜਾਣ ਦਾ ਦਾਅਵਾ ਕੀਤਾ ਗਿਆ ਹੈ। ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਫਰੈਂਚ ਨਿਊਜ਼ ਪੋਰਟਲ ਦੀ ਰਿਪੋਰਟ ਨੇ ਕਾਂਗਰਸ ਆਗੂ ਰਾਹੁਲ ਗਾਂਧੀ ਵੱਲੋਂ ਰਾਫ਼ੇਲ ਰੱਖਿਆ ਕਰਾਰ ਵਿਚ ਭਿ੍ਰਸ਼ਟਾਚਾਰ ਬਾਰੇ ਲਾਏ ਦੋਸ਼ ਸਹੀ ਹੋਣ ਦੀ ਪੁਸ਼ਟੀ ਕੀਤੀ ਹੈ।

Share