ਫਰੇਜ਼ਰ ਨਦੀ ’ਚੋਂ ਮਿਲੀ ਪੰਜਾਬੀ ਨੌਜਵਾਨ ਦੀ ਲਾਸ਼

67
Share

ਸਰੀ, 18 ਅਗਸਤ (ਪੰਜਾਬ ਮੇਲ)-26 ਸਾਲਾ ਰਵੀ ਮਾਨ ਨਾਮੀ ਨੌਜਵਾਨ 8 ਅਗਸਤ ਦੀ ਸਵੇਰ ਮਿਸ਼ਨ ਪੁਲ ਦੇ ਹੇਠਾਂ ਪਾਣੀ ਵਿਚ ਡੁੱਬ ਗਿਆ ਸੀ। ਉਸ ਦੀ ਲਾਸ਼ ਸ਼ਨੀਵਾਰ ਦੁਪਹਿਰੇ 13 ਅਗਸਤ ਨੂੰ ਬਰਾਮਦ ਕੀਤੀ ਗਈ। ਪਰਿਵਾਰ ਨੇ ਰਵੀ ਮਾਨ ਦੇ ਲਾਪਤਾ ਹੋਣ ਬਾਰੇ ਉਸ ਦੀ ਪਛਾਣ ਬਾਰੇ ਪੁਲਿਸ ਕੋਲ ਰਿਪੋਰਟ ਵੀ ਦਰਜ ਕਰਵਾਈ ਸੀ।
ਰਵੀ ਮਾਨ ਲਈ ਫਰੇਜ਼ਰ ਨਦੀ ਦੇ ਆਲੇ-ਦੁਆਲੇ ਨਜ਼ਰ ਰੱਖਣ ਲਈ ਜਨਤਾ ਨੂੰ ਬੇਨਤੀ ਕੀਤੀ ਸੀ। ਮਿ੍ਰਤਕ ਦੀ ਨਜ਼ਦੀਕੀ ਪਰਿਵਾਰਿਕ ਮੈਂਬਰ ਪੁਨੀਤ ਮਾਨ ਨੇ ਸੋਸ਼ਲ ਮੀਡੀਆ ’ਤੇ ਦੱਸਿਆ ਸੀ ਕਿ 26 ਸਾਲਾ ਨੌਜਵਾਨ, ਜਿਸ ਦਾ ਨਾਂ ਰਵੀ ਮਾਨ ਹੈ 8 ਅਗਸਤ ਨੂੰ ਸਵੇਰੇ 10:00 ਵਜੇ ਦੇ ਕਰੀਬ ਮਿਸ਼ਨ ਪੁਲ ਦੇ ਹੇਠਾਂ ਪਾਣੀ ਵਿਚ ਡੁੱਬ ਗਿਆ ਸੀ। ਖੋਜ ਅਤੇ ਬਚਾਅ ਦੀਆਂ ਟੀਮਾਂ ਨੇ ਉਸ ਦਿਨ 6 ਘੰਟੇ ਤੱਕ ਉਸ ਦੀ ਭਾਲ ਕੀਤੀ ਸੀ ਪਰ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਮਿਲੀ। ਬੀਤੇ ਦਿਨੀਂ ਉਸ ਦੀ ਲਾਸ਼ ਬਰਾਮਦ ਹੋਈ।

Share