ਫਰੀਮਾਂਟ ਵਿਖੇ ਸਵਰਗਵਾਸੀ ਮਾਤਾ ਸੁਰਜੀਤ ਕੌਰ ਜੀ ਨਮਿਤ ਸਹਿਜ ਪਾਠ ਦੀ ਆਰੰਭਤਾ

494
Share

ਫਰੀਮਾਂਟ, 2 ਸਤੰਬਰ (ਪੰਜਾਬ ਮੇਲ)- ਭਾਰਤੀ ਫੌਜ ਦੇ ਵਹਿਸ਼ੀ ਜਰਨੈਲ ਵੈਦਿਆ ਨੂੰ ਕਰਨੀ ਦਾ ਫਲ ਭੁਗਤਾ ਕੇ ਘੱਲੂਘਾਰਾ ਜੂਨ 1984 ਦਾ ਪੰਥਕ ਰਵਾਇਤਾਂ ਅਨੁਸਾਰ ਹਿਸਾਬ ਬਰਾਬਰ ਕਰਨ ਵਾਲੇ ਮਹਾਨ ਸ਼ਹੀਦਾਂ ਦੀ ਜੋੜੀ ਭਾਈ ਹਰਜਿੰਦਰ ਸਿੰਘ ਜੀ ਜਿੰਦਾ ਤੇ ਭਾਈ ਸੁਖਦੇਵ ਸਿੰਘ ਜੀ ਸੁੱਖਾ ਵਿਚੋਂ ਭਾਈ ਸੁੱਖਾ ਦੇ ਸਤਿਕਾਰਯੋਗ ਮਾਤਾ ਜੀ ਮਾਤਾ ਸੁਰਜੀਤ ਕੌਰ 27 ਅਗਸਤ, 2020 ਨੂੰ ਅਕਾਲ ਚਲਾਣਾ ਕਰ ਗਏ ਸਨ। ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਪੰਥਕ ਜਥੇਬੰਦੀਆਂ ਵੱਲੋਂ ਉਨ੍ਹਾਂ ਨਮਿਤ ਗੁਰਦੁਆਰਾ ਸਾਹਿਬ ਫਰੀਮਾਂਟ ਵਿਖੇ ਸਹਿਜ ਪਾਠ ਦੀ ਸੇਵਾ ਕਰਵਾਈ ਜਾ ਰਹੀ ਹੈ, ਜੋ ਕਿ 29 ਅਗਸਤ, ਸ਼ਾਮ 5 ਵਜੇ ਤੋਂ ਆਰੰਭ ਹਨ। ਸਹਿਜ ਪਾਠ ਦੀ ਸੰਪੂਰਨਤਾ 6 ਸਤੰਬਰ, ਸ਼ਾਮ 5 ਵਜੇ ਹੋਵੇਗੀ। ਕੋਵਿਡ-19 ਦੀਆਂ ਹਦਾਇਤਾਂ ਅਨੁਸਰ ਸੰਗਤਾਂ ਪਾਠ ਸਰਵਣ ਕਰਨ ਆ ਸਕਦੀਆਂ ਹਨ। ਆਨ ਲਾਈਨ ਵੀ ਸਮਾਗਮ ਵੇਖੇ ਜਾ ਸਕਦੇ ਹਨ।


Share