ਫਰਿਜ਼ਨੋ, 29 ਸਤੰਬਰ (ਮਾਛੀਕੇ/ਧਾਲੀਆਂ/ਪੰਜਾਬ ਮੇਲ)-ਅੱਜਕੱਲ੍ਹ ਕੈਲੀਫੋਰਨੀਆ ’ਚ ਸਾਕਰ (ਫੁੱਟਬਾਲ) ਦੇ ਟੂਰਨਾਮੈਂਟ ਪੂਰੇ ਜੋਬਨ ’ਤੇ ਚੱਲ ਰਹੇ ਹਨ। ਇਨ੍ਹਾਂ ਛੋਟੇ ਟੂਰਨਾਮੈਂਟ ’ਚ ਦੋ ਪੰਜਾਬੀ ਭਰਾ ਪਰਜਿੰਦਰ ਸਿੰਘ ਅਤੇ ਇੰਦਰਪਾਲ ਸਿੰਘ ਫਰਿਜ਼ਨੋ ਦੇ ਪੰਜਾਬੀ ਭਾਈਚਾਰੇ ਦਾ ਸਾਕਰ ਦੀ ਦੁਨੀਆਂ ਵਿਚ ਖ਼ੂਬ ਨਾਮ ਰੌਸ਼ਨ ਕਰ ਰਹੇ ਹਨ। ਪਿਛਲੇ ਦਿਨੀਂ ਸਾਕਰ ਦੀ ਚੈਪੀਅਨਸ਼ਿੱਪ ਕੈਲੀਫੋਰਨੀਆਂ ਦੇ ਸ਼ਹਿਰ ਮੌਰਗਨਹਿੱਲ ਵਿਖੇ ਕਰਵਾਈ ਗਈ। ਇਸ ਚੈਪੀਅਨਸ਼ਿੱਪ ਦਾ ਫ਼ਾਈਨਲ ਬੜਾ ਜ਼ਬਰਦਸਤ ਹੋ ਨਿਬੜਿਆ।
