ਫਰਿਜ਼ਨੋ ਨਿਵਾਸੀ ਧਾਲੀਵਾਲ ਪਰਿਵਾਰ ਨੂੰ ਸਦਮਾ

242
Share

ਫਰਿਜ਼ਨੋ, 8 ਸਤੰਬਰ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਫਰਿਜ਼ਨੋ ਨਿਵਾਸੀ ਸੁੱਖਾ ਧਾਲੀਵਾਲ ਅਤੇ ਪਰਿਵਾਰ ਨੂੰ ਪਿਛਲੇ ਦਿਨੀਂ ਉਸ ਵਕਤ ਭਾਰੀ ਸਦਮਾ ਪਹੁੰਚਿਆ, ਜਦੋਂ ਉਨ੍ਹਾਂ ਦੇ ਪਿਤਾ ਸ. ਸੁਖਦੇਵ ਸਿੰਘ ਧਾਲੀਵਾਲ 76 ਸਾਲ ਦੀ ਉਮਰ ਭੋਗਕੇ ਇਸ ਫ਼ਾਨੀ ਸਨਸਾਰ ਨੂੰ ਅਲਵਿਦਾ ਆਖ ਗਏ। ਉਹ ਲੰਮੇ ਸਮੇਂ ਤੋਂ ਅਮਰੀਕਾ ਵਿਚ ਰਹਿ ਰਹੇ ਸਨ। ਉਨ੍ਹਾਂ ਪਿਛਲਾ ਪਿੰਡ ਸੈਦੋਕੇ ਜ਼ਿਲ੍ਹਾ ਮੋਗਾ ਵਿਚ ਪੈਂਦਾ ਹੈ। ਉਨ੍ਹਾਂ ਦੀ ਸਮਾਜਸੇਵੀ ਧੀ ਸ਼ਗਨ ਕੌਰ ਵੜੈਂਚ ਨੇ ਭਰੇ ਮਨ ਨਾਲ ਦੱਸਿਆ ਕਿ ਡੈਡ ਦੇ ਇਸ ਤਰ੍ਹਾਂ ਤੁਰ ਜਾਣ ਨਾਲ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਨ੍ਹਾਂ ਕਿਹਾ ਕਿ ਡੈਡ ਦੀ ਸਖ਼ਤ ਮਿਹਨਤ ਸਦਕੇ ਧਾਲੀਵਾਲ ਪਰਿਵਾਰ ਇਸ ਮੁਕਾਮ ਤੱਕ ਪਹੁੰਚਿਆ ਹੈ। ਸਵ. ਸੁਖਦੇਵ ਸਿੰਘ ਦਾ ਫਿਊਨਰਲ 12 ਸਤੰਬਰ ਦਿਨ ਐਂਤਵਾਰ ਨੂੰ ਸ਼ਾਂਤ ਭਵਨ ਫਿਊਨਰਲ ਹੋਮ ਫਾਉਲਰ (4800 E Clayton Ave, Fowler Ca 93625) ਵਿਖੇ ਸਵੇਰੇ 11 ਤੋਂ ਦੁਪਿਹਰ 1 ਵਜੇ ਦਰਮਿਆਨ ਹੋਵੇਗਾ ਅਤੇ ਉਪਰੰਤ ਭੋਗ ਗੁਰਦਵਾਰਾ ਅਨੰਦਗੜ ਸਹਿਬ ਕਰਮਨ (680 S Vineland Ave, Kerman Ca 93630) ਵਿਖੇ ਪਵੇਗਾ। ਵਧੇਰੇ ਜਾਣਕਾਰੀ ਲਈ ਸੁੱਖਾ ਧਾਲੀਵਾਲ : (559) 394-3701, ਜਗਸੀਰ ਸਿੰਘ ਧਾਲੀਵਾਲ : (559)-408-4271 ਜਾਂ ਗੁਰਤੇਜ ਸਿੰਘ ਧਾਲੀਵਾਲ ਨਾਲ : (559) 908-5351 ’ਤੇ ਸੰਪਰਕ ਕੀਤਾ ਜਾ ਸਕਦਾ ਹੈ।

Share