ਫਰਿਜ਼ਨੋ ਨਿਵਾਸੀ ਗਿੱਲ ਪਰਿਵਾਰ ਨੂੰ ਸਦਮਾ: ਪਿਤਾ ਦਲੀਪ ਸਿੰਘ ਗਿੱਲ ਦਾ ਦਿਹਾਂਤ

103
Share

ਫਰਿਜ਼ਨੋ, 28 ਅਪ੍ਰੈਲ (ਮਾਛੀਕੇ/ਧਾਲੀਆ/ਪੰਜਾਬ ਮੇਲ)- ਫਰਿਜ਼ਨੋ ਨਿਵਾਸੀ ਫੁੱਟੇ ਸਮਾਜਸੇਵੀ ਹਰਮਨ ਗਿੱਲ ਅਤੇ ਪਰਿਵਾਰ ਨੂੰ ਉਸ ਵੇਲੇ ਭਾਰੀ ਸਦਮਾ ਪਹੁੰਚਿਆ, ਜਦੋਂ ਉਹਨਾਂ ਦੇ ਸਤਿਕਾਰਯੋਗ ਪਿਤਾ ਸਰਦਾਰ ਦਲੀਪ ਸਿੰਘ ਗਿੱਲ (67) ਪ੍ਰਮਾਤਮਾ ਵੱਲੋਂ ਬਖ਼ਸ਼ੀ ਉਮਰ ਭੋਗਕੇ ਅਚਾਨਕ ਅਕਾਲ ਚਲਾਣਾ ਕਰ ਗਏ। ਉਹ ਪਿਛਲੇ 15 ਸਾਲ ਤੋਂ ਕੈਲੀਫੋਰਨੀਆ ਦੇ ਸ਼ਹਿਰ ਫਰਿਜ਼ਨੋ ਵਿਖੇ ਆਪਣੇ ਪਰਿਵਾਰ ਨਾਲ ਰਹਿ ਰਹੇ ਸਨ। ਉਨ੍ਹਾਂ ਦਾ ਪਿਛਲਾ ਪਿੰਡ ਘੋਲੀਆ ਖ਼ੁਰਦ ਜ਼ਿਲ੍ਹਾ ਮੋਗਾ ਵਿਚ ਪੈਂਦਾ ਹੈ। ਸਵ. ਦਲੀਪ ਸਿੰਘ ਗਿੱਲ ਬਹੁਤ ਹੀ ਮਿਲਾਪੜੇ ਸੁਭਾਅ ਦੇ ਮਾਲਕ ਅਤੇ ਜ਼ਿੰਦਾ-ਦਿਲ ਇਨਸਾਨ ਸਨ, ਉਨ੍ਹਾਂ ਦੇ ਇਸ ਤਰ੍ਹਾਂ ਅਚਾਨਕ ਦੁਨੀਆਂ ਤੋਂ ਤੁਰ ਜਾਣਾ ਨਾਲ ਜਿੱਥੇ ਗਿੱਲ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ, ਉੁੱਥੇ ਪੰਜਾਬੀ ਕਮਿਊਨਿਟੀ ਵੀ ਉਨ੍ਹਾਂ ਨੂੰ ਹਮੇਸ਼ਾ ਯਾਦ ਕਰੇਗੀ। ਉਨ੍ਹਾਂ ਦਾ ਅੰਤਿਮ ਸੰਸਕਾਰ 2 ਮਈ, ਦਿਨ ਐਤਵਾਰ ਨੂੰ ਸ਼ਾਂਤ ਭਵਨ 4800 E. Clayton Ave Fowler CA 93625 ਵਿਖੇ ਬਾਅਦ ਦੁਪਹਿਰ 1:30 ਤੋਂ 4 ਵਜੇ ਤੱਕ ਹੋਵੇਗਾ। ਉਪਰੰਤ ਅੰਤਿਮ ਅਰਦਾਸ ਗੁਰਦੁਆਰਾ ਨਾਨਕ ਪ੍ਰਕਾਸ਼ 4250 E. Lincoln Ave Fresno, CA ਵਿਖੇ ਕੀਤੀ ਜਾਵੇਗੀ।
ਪਰਿਵਾਰ ਨਾਲ਼ ਦੁੱਖ ਸਾਂਝਾ ਕਰਨ ਵਾਸਤੇ ਉਨ੍ਹਾਂ ਦੇ ਵੱਡੇ ਸਪੁੱਤਰ ਹਰਮਨ ਸਿੰਘ ਗਿੱਲ ਨਾਲ 559-283-1721 ’ਤੇ ਸੰਪਰਕ ਕਰ ਸਕਦੇ ਹੋ।¿;

Share