ਫਰਿਜ਼ਨੋ ‘ਚ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

841
Share

ਫਰਿਜ਼ਨੋ/ਨਡਾਲਾ, 11 ਜੂਨ (ਪੰਜਾਬ ਮੇਲ)- ਫਰਿਜ਼ਨੋ ਨੇੜੇ ਵਾਪਰੇ ਸੜਕ ਹਾਦਸੇ ‘ਚ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ। ਪੰਜਾਬ ਦੇ ਪਿੰਡ ਨੰਗਲ ਲੁਬਾਣਾ ਦੇ ਰਹਿਣ ਵਾਲੇ ਮ੍ਰਿਤਕ ਨੌਜਵਾਨ ਦੇ ਪਿਤਾ ਸੁਖਜੀਤ ਸਿੰਘ ਪੁੱਤਰ ਨੰਬਰਦਾਰ ਮਹਿੰਦਰ ਸਿੰਘ ਨੇ ਦੱਸਿਆ ਕਿ ਕਰੀਬ ਪੰਜ ਸਾਲ ਪਹਿਲਾਂ ਉਸ ਦਾ ਪੁੱਤਰ ਗੁਰਜੀਤ ਸਿੰਘ (26) 45 ਲੱਖ ਰੁਪਏ ਖਰਚ ਕੇ ਅਮਰੀਕਾ ਗਿਆ ਸੀ ਅਤੇ ਉਹ ਆਪਣੇ ਭਰਾ ਸੰਦੀਪ ਸਿੰਘ ਕੋਲ ਕੈਲੀਫੋਰਨੀਆ ਦੇ ਸ਼ਹਿਰ ਮੰਡੇਰਾ (ਫਰਿਜ਼ਨੋ) ‘ਚ ਰਹਿ ਰਿਹਾ ਸੀ। ਗੁਰਜੀਤ ਅਤੇ ਉਸ ਦਾ ਇੱਕ ਸਾਥੀ ਟਰਾਲਾ ਲੈ ਕੇ ਨਿਊਯਾਰਕ ਜਾ ਰਹੇ ਸਨ ਕਿ ਅਚਾਨਕ ਟਰਾਲਾ ਬੇਕਾਬੂ ਹੋ ਕੇ ਪਲਟ ਗਿਆ। ਟਰਾਲਾ ਚਾਲਕ ਨੇ ਤਾਂ ਛਾਲ ਮਾਰ ਦਿੱਤੀ ਪ੍ਰੰਤੂ ਟਰਾਲੇ ‘ਚ ਸੁੱਤੇ ਪਏ ਗੁਰਜੀਤ ਸਿੰਘ ਦੀ ਗੰਭੀਰ ਸੱਟਾਂ ਲੱਗਣ ਕਾਰਨ ਮੌਤ ਹੋ ਗਈ।


Share