ਫਰਿਜ਼ਨੋ ਕਾਉਂਟੀ ਦੀ ਇੱਕ ਮਹਿਲਾ ਫਸਲੀ ਬੀਮਾ ਧੋਖਾਧੜੀ ਦੇ ਦੋਸ਼ ’ਚ ਗਿ੍ਰਫਤਾਰ

394
Share

ਫਰਿਜ਼ਨੋ, 13 ਮਾਰਚ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਫਰਿਜ਼ਨੋ ਕਾਉਂਟੀ ਨਾਲ ਸੰਬੰਧਿਤ ਇੱਕ ਮਹਿਲਾ ਨੂੰ ਫਸਲੀ ਬੀਮੇ ’ਚ ਧੋਖਾਧੜੀ ਕਰਨ ਦੇ ਦੋਸ਼ ’ਚ ਗਿ੍ਰਫਤਾਰ ਕੀਤਾ ਗਿਆ। ਇਸ ਮਾਮਲੇ ਸੰਬੰਧੀ ਅਮਰੀਕਾ ਦੇ ਅਟਾਰਨੀ ਫਿਲਿਪ ਏ. ਟੈਲਬਰਟ ਨੇ ਦੱਸਿਆ ਕਿ ਸੈਲਮਾ ਦੀ 34 ਸਾਲਾ ਜਤਿੰਦਰਿਅਤ ‘‘ਜੋਤੀ’’ ਸਿਹੋਤਾ ਨੂੰ ਫੈਡਰਲ ਬੀਮੇ ਲਈ 790,000 ਡਾਲਰ ਤੋਂ ਵੱਧ ਦਾਅਵੇ ਜਮ੍ਹਾ ਕਰਵਾਉਣ ਲਈ ਮੇਲ ਧੋਖਾਧੜੀ ਕਰਨ ਦੀ ਸਾਜਿਸ਼ ਰਚਣ ਦੇ ਦੋਸ਼ ਵਿਚ ਗਿ੍ਰਫਤਾਰ ਕੀਤਾ ਗਿਆ ਸੀ। ਅਦਾਲਤ ਦੇ ਰਿਕਾਰਡ ਦੇ ਅਨੁਸਾਰ, ਘੱਟੋ-ਘੱਟ ਨਵੰਬਰ 2013 ਤੋਂ ਲੈ ਕੇ ਸਤੰਬਰ, 2016 ਤੱਕ, ਸਿਹੋਤਾ ਨੇ ਆਪਣੇ ਪਰਿਵਾਰ ਦੇ ਖੇਤਾਂ ਨੂੰ ਫਰਿਜ਼ਨੋ ਅਤੇ ਤੁਲਾਰ ਕਾਉਂਟੀ ਵਿਚ ਨਿਯੰਤਰਿਤ ਕੀਤਾ, ਜਿਸ ਵਿਚ ਅੰਗੂਰ, ਪਲੱਮ ਅਤੇ ਹੋਰ ਫਸਲਾਂ ਪੈਦਾ ਹੁੰਦੀਆਂ ਸਨ। ਕੈਲੀਫੋਰਨੀਆ ਦੀ ਕੇਂਦਰੀ ਵਾਦੀ ਵਿਚ ਫਲਾਂ ਦੇ ਦਲਾਲਾਂ ਦੁਆਰਾ ਫਸਲਾਂ ਨੂੰ ਸੁਪਰਮਾਰਕੀਟ ਚੇਨਜ਼ ਅਤੇ ਹੋਰ ਤੀਜੀ ਧਿਰ ਦੇ ਖਰੀਦਦਾਰਾਂ ਨੂੰ ਵੇਚਿਆ ਗਿਆ।
ਇਸ ਸਾਰੇ ਸਮੇਂ ਦੌਰਾਨ, ਸਿਹੋਤਾ ਅਤੇ ਹੋਰਨਾਂ ਨੇ ਉਸ ਦੇ ਪਰਿਵਾਰ ਦੇ ਖੇਤਾਂ ਨੂੰ ਅਮਰੀਕਾ ਦੇ ਖੇਤੀਬਾੜੀ ਜ਼ੋਖਮ ਪ੍ਰਬੰਧਨ ਏਜੰਸੀ ਦੇ ਕੇਂਦਰੀ ਫਸਲ ਬੀਮਾ ਪ੍ਰੋਗਰਾਮ ਦੁਆਰਾ ਸਹਾਇਤਾ ਪ੍ਰਾਪਤ ਫਸਲੀ ਬੀਮਾ ਪਾਲਿਸੀ ਨੂੰ ਪ੍ਰਾਪਤ ਕਰਨ ਦਾ ਕਾਰਨ ਬਣਾਇਆ। ਇਸ ਸਹਾਇਤਾ ਨੂੰ ਪ੍ਰਾਪਤ ਕਰਨ ਲਈ ਉਨ੍ਹਾਂ ਨੇ ਜ਼ਿਆਦਾ ਗਰਮੀ, ਬਾਰਸ਼ ਅਤੇ ਹੋਰ ਕਾਰਨਾਂ ਨੂੰ ਫਸਲਾਂ ਦੇ ਨੁਕਸਾਨ ਲਈ ਜ਼ਿੰਮੇਵਾਰ ਦੱਸ ਕੇ ਧੋਖਾਧੜੀ ਨਾਲ ਬੀਮੇ ਦੇ ਦਾਅਵੇ ਪੇਸ਼ ਕੀਤੇ ਜੋ ਅਸਲ ਵਿਚ ਵਾਪਰੇ ਹੀ ਨਹੀਂ ਸਨ। ਇੰਨਾ ਹੀ ਨਹੀਂ, ਸਿਹੋਤਾ ਅਤੇ ਹੋਰਾਂ ਨੇ ਦਲਾਲਾਂ ਦੁਆਰਾ ਵੇਚੀਆਂ ਗਈਆਂ ਫਸਲਾਂ ਸੰਬੰਧੀ ਕਿਸਮਾਂ, ਮਾਤਰਾਵਾਂ ਅਤੇ ਹੋਰ ਜਾਣਕਾਰੀ ਬਾਰੇ ਗਲਤ ਜਾਣਕਾਰੀ ਦੇਣ ਲਈ ਰਿਕਾਰਡ ਬਦਲ ਦਿੱਤੇ ਅਤੇ ਇਨ੍ਹਾਂ ਨੂੰ ਧੋਖਾਧੜੀ ਦੇ ਦਾਅਵਿਆਂ ਦਾ ਸਮਰਥਨ ਕਰਨ ਲਈ ਬੀਮਾ ਕੰਪਨੀ ਨੂੰ ਸੌਂਪਿਆ। ਇਸ ਗਲਤ ਜਾਣਕਾਰੀ ਨੇ ਬੀਮੇ ਦੀ ਰਾਸ਼ੀ ਪ੍ਰਾਪਤ ਕਰਨ ਲਈ ਫਸਲਾਂ ਦੇ ਨੁਕਸਾਨ ਨੂੰ ਪੇਸ਼ ਕੀਤਾ ਅਤੇ ਬੀਮੇ ਲਈ ਐਡਜਸਟ ਕਰਨ ਵਾਲੇ ਅਧਿਕਾਰੀਆਂ ਦੁਆਰਾ ਪੇਸ਼ ਕੀਤੇ ਰਿਕਾਰਡ ਨੂੰ ਸਹੀ ਪਾਇਆ, ਜੋ ਕਿ ਅਸਲ ਵਿਚ ਸਹੀ ਨਹੀਂ ਸਨ। ਇਹ ਕੇਸ ਅਮਰੀਕਾ ਦੇ ਖੇਤੀਬਾੜੀ ਵਿਭਾਗ ਦੇ ਇੰਸਪੈਕਟਰ ਜਨਰਲ ਦੇ ਦਫਤਰ ਅਤੇ ਯੂ.ਐੱਸ.ਡੀ.ਏ. ਮੈਨੇਜਮੈਂਟ ਏਜੰਸੀ ਦੇ ਵਿਸ਼ੇਸ਼ ਤਫ਼ਤੀਸ਼ ਸਟਾਫ ਦੁਆਰਾ ਕੀਤੀ ਪੜਤਾਲ ਦਾ ਨਤੀਜਾ ਹੈ। ਇਸਦੇ ਇਲਾਵਾ ਸਹਾਇਕ ਅਮਰੀਕੀ ਅਟਾਰਨੀ ਜੋਸਫ਼ ਬਾਰਟਨ ਵੀ ਕੇਸ ਦੀ ਪੈਰਵੀ ਕਰ ਰਹੇ ਹਨ। ਇਸ ਮਾਮਲੇ ਵਿਚ ਜੇਕਰ ਸਿਹੋਤਾ ਨੂੰ ਦੋਸ਼ੀ ਠਹਿਰਾਇਆ ਜਾਂਦਾ ਹੈ, ਤਾਂ ਉਸ ਨੂੰ ਸਾਜ਼ਿਸ਼ ਅਤੇ ਮੇਲ ਧੋਖਾਧੜੀ ਦੇ ਦੋਸ਼ਾਂ ਲਈ ਵੱਧ ਤੋਂ ਵੱਧ 20 ਸਾਲ ਕੈਦ ਅਤੇ 250,000 ਡਾਲਰ ਤੱਕ ਦਾ ਜ਼ੁਰਮਾਨਾ ਹੋ ਸਕਦਾ ਹੈ।

Share