ਫਰਿਜ਼ਨੋ ਵਿਚ ਸ਼ਰਾਬ ਦੀ ਦੁਕਾਨ ਦੀ ਪਾਰਕਿੰਗ ‘ਤੇ ਇਕ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ

481
Share

ਫਰਿਜ਼ਨੋ, 22 ਨਵੰਬਰ (ਗੁਰਿੰਦਰਜੀਤ ਨੀਟਾ ਮਾਛੀਕੇ/ਪੰਜਾਬ ਮੇਲ)- ਫਰਿਜ਼ਨੋ ਵਿਚ ਸ਼ਰਾਬ ਦੀ ਦੁਕਾਨ ਦੀ ਪਾਰਕਿੰਗ ਵਾਲੀ ਥਾਂ ‘ਤੇ ਵੀਰਵਾਰ ਰਾਤ  ਨੂੰ ਇ ਕ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਦੇ ਹੋਣ ‘ਤੇ ਰਾਤ ਤਕਰੀਬਨ 9:30 ਵਜੇ ਤੋਂ ਬਾਅਦ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ।

ਫਰਿਜ਼ਨੋ ਪੁਲਸ ਦੇ ਲੈਫਟੀਨੈਂਟ ਐਂਥਨੀ ਡੇਵਲ ਅਨੁਸਾਰ, ਅਸ਼ਲੇਨ ਅਤੇ ਮਾਰਕਸ ਐਵੀਨਿਊ ਵਿਚ ਡੈਨ ਲਿਕੁਅਰ ਦੀ ਪਾਰਕਿੰਗ ਦੇ ਇਕ ਕੋਨੇ ਵਿਚ ਅਧਿਕਾਰੀਆਂ ਨੂੰ ਇਕ 28 ਸਾਲਾ ਜ਼ਖ਼ਮੀ ਵਿਅਕਤੀ ਮਿਲਿਆ, ਜਿਸਦੇ ਸਰੀਰ ਦੇ ਉੱਪਰਲੇ ਹਿੱਸੇ ‘ਤੇ ਦੋ ਗੋਲੀਆਂ ਦੇ ਜ਼ਖਮ ਸਨ। ਪੀੜਤ ਨੂੰ ਕਮਿਊਨਿਟੀ ਰੀਜ਼ਨਲ ਮੈਡੀਕਲ ਸੈਂਟਰ ਲਿਜਾਇਆ ਗਿਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਕੁੱਝ ਗਵਾਹਾਂ ਅਨੁਸਾਰ ਮ੍ਰਿਤਕ ਵਿਅਕਤੀ ਆਪਣੇ ਦੋਸਤਾਂ ਦੇ ਸਮੂਹ ਨਾਲ ਪਾਰਕਿੰਗ ਵਿਚ ਸੀ। ਇਸ ਦੌਰਾਨ ਦੋ ਆਦਮੀਆਂ ਨੇ ਇਸ ਸਮੂਹ ‘ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।

ਇਸ ਹਮਲੇ ਵਿਚ ਪੀੜਤ ਇਕੱਲਾ ਹੀ ਵਿਅਕਤੀ ਸੀ, ਜਿਸ ਦੀ ਮੌਤ ਗੋਲੀਬਾਰੀ ਵਿਚ ਹੋ ਗਈ ਸੀ। ਪੁਲਸ ਘਟਨਾ ਦੀ ਛਾਣਬੀਣ ਕਰ ਰਹੀ ਹੈ ਅਤੇ ਅਧਿਕਾਰੀ ਨੇੜਲੇ ਇਲਾਕੇ ਦੀ ਸੀ. ਸੀ. ਟੀ. ਵੀ. ਦੇਖ ਰਹੇ ਹਨ।


Share