ਫਰਿਜ਼ਨੋ ਵਿਖੇ ਪੰਜਾਬੀ ਟਰੱਕ ਡਰਾਈਵਰ ਦੀ ਮੌਤ

106
Share

ਫਰਿਜ਼ਨੋ, 7 ਮਈ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਫਰਿਜ਼ਨੋ ਨਿਵਾਸੀ ਟਰੱਕ ਡਰਾਈਵਰ ਜਰਨੈਲ ਸਿੰਘ (38) ਦੀ ਪਿਛਲੇ ਦਿਨੀਂ ਅਚਾਨਕ ਫਰਿਜ਼ਨੋ ਵਿਖੇ ਹਾਰਟ ਅਟੈਕ ਨਾਲ ਮੌਤ ਹੋ ਗਈ। ਉਸਨੂੰ ਹਸਪਤਾਲ ਭਰਤੀ ਕਰਵਾਇਆ ਗਿਆ ‘ਲੇਕਿਨ ਉਹ ਜ਼ਿੰਦਗੀ ਦੀ ਜੰਗ ਹਾਰ ਗਿਆ। ਜਰਨੈਲ ਸਿੰਘ ਤਕਰੀਬਨ ਪੰਜ ਕੁ ਸਾਲ ਪਹਿਲਾ ਆਪਣੇ ਚੰਗੇ ਭਵਿੱਖ ਲਈ ਅਮਰੀਕਾ ਆਇਆ ਸੀ। ਉਹ ਇੱਥੇ ਰਾਣੀ ਟਰਾਂਸਪੋਰਟ ਲਈ ਡਰਾਈਵਰ ਦੇ ਤੌਰ ਤੇ ਕੰਮ ਕਰ ਰਿਹਾ ਸੀ। ਰਾਣੀ ਟਰਾਂਸਪੋਰਟ ਦੇ ਮਾਲਕ ਸਤਨਾਮ ਸਿੰਘ ਪ੍ਰਧਾਨ ਨੇ ਦੱਸਿਆ ਕਿ ਜਰਨੈਲ ਸਿੰਘ ਬਹੁਤ ਮਿਹਨਤੀ ਤੇ ਇਮਾਨਦਾਰ ਇਨਸਾਨ ਸੀ, ਉਸਦਾ ਪਿਛਲਾ ਪਿੰਡ ਅਲਮਾਂ ਜ਼ਿਲ੍ਹਾ ਗੁਰਦਾਸਪੁਰ ਨੇੜੇ ਤਪਾ ਪੈਦਾ । ਉਹ ਆਪਣੇ ਪਿੱਛੇ ਪਤਨੀ, ਧੀ, ਮਾਤਾ ਅਤੇ ਭਰਾ ਛੱਡ ਗਏ ਹਨ, ਜਿਹੜੇ ਕਿ ਸਾਰੇ ਪੰਜਾਬ ਹੀ ਰਹਿੰਦੇ ਹਨ। ਸਤਨਾਮ ਸਿੰਘ ਨੇ ਦੱਸਿਆ ਕਿ ਸਾਲ ਕੁ ਪਹਿਲਾ ਇਹਨਾਂ ਦੇ ਫਾਦਰ ਸਾਬ੍ਹ ਵੀ ਚੜਾਈ ਕਰ ਗਏ ਸਨ, ਅਤੇ ਹੁਣ ਇਹ ਭਾਣਾ ਵਰਤ ਗਿਆ। ਸਵ. ਜਰਨੈਲ ਸਿੰਘ ਦੀ ਮ੍ਰਿਤਕ ਦੇਹ ਪੰਜਾਬ ਭੇਜਣੀ ਹੈ ਅਤੇ ਇਸ ਕਾਰਜ ਲਈ Go Fund ਸ਼ੁਰੂ ਕੀਤਾ ਗਿਆ ਹੈ।  ਸਾਰਿਆ ਨੂੰ ਬੇਨਤੀ ਹੈ ਕਿ ਦਸਾਂ ਨੌਹਾਂ ਦੀ ਕਿਰਤ ਕਮਾਈ ਵਿੱਚੋਂ ਜ਼ਰੂਰ ਮੱਦਦ ਕਰਿਓ। ਇਸ ਖ਼ਬਰ ਨਾਲ ਫਰਿਜ਼ਨੋ ਏਰੀਏ ਦਾ ਪੰਜਾਬੀ ਭਾਈਚਾਰਾ ਸੋਗ ਦੇ ਆਲਮ ਵਿੱਚ ਡੁੱਬਿਆ ਹੋਇਆ ਹੈ।

Share