ਫਰਿਜ਼ਨੋ (ਕੈਲੀਫੋਰਨੀਆਂ), 19 ਦਸੰਬਰ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ/ਪੰਜਾਬ ਮੇਲ)- ਕਿਸਾਨ ਅੰਦੋਲਨ ਨੂੰ ਦੁਨੀਆ ਭਰ ਵਿਚ ਵੱਸਦੇ ਪੰਜਾਬੀਆਂ ਦਾ ਭਰਵਾਂ ਸਮਰਥਨ ਮਿਲ ਰਿਹਾ ਹੈ। ਇਸੇ ਸਿਲਸਿਲੇ ਵਿੱਚ ਜਿੱਥੇ ਭਾਰਤ ਵਿੱਚ ਲੋਕੀਸਰਮਾਏਦਾਰ ਘਰਾਣਿਆਂ ਨੂੰ ਉਹਨਾਂ ਦੁਆਰਾ ਤਿਆਰ ਵਸਤੂਆਂ ਦਾ ਬਾਈਕਾਟ ਕਰਕੇ ਆਪਣਾ ਰੋਹ ਦਰਜ ਕਰਵਾ ਰਹੇ ਨੇ, ਓਥੇ ਇਸੇ ਕੜੀ ਤਹਿਤਫਰਿਜ਼ਨੋ ਦੇ ਇੰਡੀਅਨ ਸਟੋਰ “ਨਿਊ ਇੰਡੀਆ ਸਵੀਟ ਐਂਡ ਸਪਾਈਸ” ਦੇ ਮਾਲਕ ਜਸਵਿੰਦਰ ਸਿੰਘ ਵੱਲੋਂ ਰਾਮਦੇਵ ਦੀ ਪੰਤਾਜ਼ਲੀ ਕੰਪਨੀ ਦੇ ਸਮਾਨ ਨੂੰਕੂੜੇਦਾਨ ਵਿੱਚ ਸੁੱਟਕੇ ਆਪਣਾ ਰੋਸ ਪ੍ਰਗਟ ਕੀਤਾ ਗਿਆ। ਉਹਨਾਂ ਸਮੂਹ ਇੰਡੀਅਨ ਸਟੋਰਾਂ ਦੇ ਮਾਲਕਾਂ ਨੂੰ ਅੰਬਾਨੀ, ਅਡਾਨੀ ਅਤੇ ਰਾਮਦੇਵ ਵਰਗੇ ਠੱਗਾਂਦੇ ਸਮਾਨ ਦਾ ਬਾਈਕਾਟ ਕਰਨ ਦੀ ਬੇਨਤੀ ਵੀ ਕੀਤੀ। ਇਸ ਮੌਕੇ ਹਾਕਮ ਸਿੰਘ ਢਿੱਲੋ ਨੇ ਜਸਵਿੰਦਰ ਸਿੰਘ ਦੀ ਪਹਿਲ–ਕਦਮੀਂ ਦੀ ਸ਼ਲਾਘਾ ਕੀਤੀ। ਇਸਮੌਕੇ ਸ. ਜਰਨੈਲ ਸਿੰਘ ਵੜੈਂਚ ਅਤੇ ਗਿੱਲ ਟਰੱਕਿੰਗ ਵਾਲੇ ਜੰਗੀਰ ਸਿੰਘ ਗਿੱਲ ਨੇ ਵੀ ਜਸਵਿੰਦਰ ਨੂੰ ਸ਼ਾਬਾਸ਼ ਦਿੱਤੀ ‘ਤੇ ਕਿਸਾਨ ਸੰਘਰਸ਼ ਲਈ ਤਨੋਂ, ਮੰਨੋਤੇ ਧਨੋਂ ਫੁੱਲ ਸਪੋਰਟ ਕਰਨ ਦੀ ਵਚਨ–ਬੱਧਤਾ ਦੁਹਰਾਈ। ਇਸ ਮੌਕੇ ਪੰਜਾਬੀ ਭਾਈਚਾਰੇ ਦੇ ਕਾਫ਼ੀ ਸੱਜਣ ਮਜੂਦ ਰਹੇ।