ਫਰਿਜ਼ਨੋ ਕਾਉਂਟੀ ਵਿੱਚ ਨਹੀ ਰੁਕ ਰਿਹਾ ਕੋਰੋਨਾਂ ਵਾਇਰਸ ਦਾ ਪ੍ਰਕੋਪ, 731 ਨਵੇਂ ਮਾਮਲੇ ਹੋਏ ਦਰਜ਼

463
Share

ਫਰਿਜ਼ਨੋ, 30 ਦਸੰਬਰ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਫਰਿਜ਼ਨੋ ਕਾਉਂਟੀ ਵਿੱਚ ਕੋਰੋਨਾਂ ਵਾਇਰਸ ਦੀ ਲਾਗ ਦੇ ਮਾਮਲਿਆਂ ਵਿੱਚ ਵਾਧਾ ਲਗਾਤਾਰ ਜਾਰੀ ਹੈ। ਇਸ ਕਾਉਂਟੀ ਨੇ ਸੋਮਵਾਰ ਨੂੰ ਕੋਵਿਡ -19 ਦੇ 731 ਨਵੇਂ ਕੇਸਾਂ ਦੀ ਰਿਪੋਰਟ ਕੀਤੀ ਹੈ ਅਤੇ ਸਿਹਤ ਅਧਿਕਾਰੀਆਂ ਨੂੰ ਇਸ ਵਿੱਚ ਹੋਰ ਵਾਧਾ ਹੋਣ ਦਾ ਖਦਸ਼ਾ ਹੈ। ਰਾਜ ਦੇ ਅੰਕੜਿਆਂ ਅਨੁਸਾਰ ਕਾਉਂਟੀ ਵਿੱਚ ਹੁਣ ਤੱਕ ਕੋਰੋਨਾਂ ਦੇ ਪੁਸ਼ਟੀ ਕੀਤੇ ਹੋਏ 63,811 ਕੇਸ ਦਰਜ਼ ਹੋਏ ਹਨ ਜਦਕਿ ਮੌਤਾਂ ਦੀ ਗਿਣਤੀ 646 ਹੋ ਗਈ ਹੈ।ਇਸਦੇ ਇਲਾਵਾ ਇਕੱਠੇ ਰੂਪ ਵਿੱਚ ਫਰਿਜ਼ਨੋ, ਕਿੰਗਜ਼, ਮਡੇਰਾ, ਮਰੀਪੋਸਾ, ਮਰਸਡੀ ਅਤੇ ਤੁਲਾਰੇ ਕਾਉਂਟੀ ਵਿੱਚ ਸੋਮਵਾਰ ਨੂੰ ਘੱਟੋ ਘੱਟ 4,329 ਨਵੇਂ ਕੇਸ ਅਤੇ 29 ਮੌਤਾਂ ਦੀ ਪੁਸ਼ਟੀ ਹੋਈ ਹੈ।ਵਾਇਰਸ ਦੇ ਸੰਬੰਧ ਵਿੱਚ ਕ੍ਰਿਸਮਸ ਦੇ ਸਮੇਂ ਸਿਰਫ ਫਰਿਜ਼ਨੋ ਅਤੇ ਕਿੰਗਜ਼ ਨੇ ਹੀ ਰਿਪੋਰਟ ਕੀਤੀ ਸੀ।ਕ੍ਰਿਸਮਸ ਦੇ ਦਿਨ ਫਰਿਜ਼ਨੋ ਕਾਉਂਟੀ ਵਿੱਚ ਸਿਰਫ ਸੱਤ ਆਈ ਸੀ ਯੂ ਬਿਸਤਰੇ ਉਪਲੱਬਧ ਸਨ ਜੋ ਕਿ ਉਸ ਹਫ਼ਤੇ ਦੇ ਸ਼ੁਰੂ ਵਿੱਚ 18 ਸਨ।ਇਸਦੇ ਇਲਾਵਾ ਕਾਉਂਟੀ ਦੇ ਹਸਪਤਾਲਾਂ ਵਿੱਚ ਵਾਇਰਸ ਪੀੜਤ 620 ਮਰੀਜ਼ ਦਾਖਲ ਹਨ ਜਿਹਨਾਂ ਵਿੱਚੋਂ 139 ਆਈ ਸੀ ਯੂ ਵਿੱਚ  ਹਨ।ਕੈਲੀਫੋਰਨੀਆਂ ਦੇ ਪਬਲਿਕ ਹੈਲਥ ਡਿਪਾਰਟਮੈਂਟ ਦੇ ਅਨੁਸਾਰ ਮਹਾਂਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਤਕਰੀਬਨ 40 ਮਿਲੀਅਨ ਲੋਕਾਂ ਦੇ ਇਸ ਰਾਜ ਵਿੱਚ 2.1 ਮਿਲੀਅਨ ਤੋਂ ਵੱਧ ਦਾ ਸਕਾਰਾਤਮਕ ਟੈਸਟ ਦਰਜ ਕੀਤਾ ਗਿਆ ਹੈ ਅਤੇ ਘੱਟੋ ਘੱਟ 24,220 ਲੋਕਾਂ ਦੀ ਮੌਤ ਹੋਈ ਹੈ ,ਜਦਕਿ ਪਿਛਲੇ ਦੋ ਹਫ਼ਤਿਆਂ ਦੌਰਾਨ ਹੀ ਸੂਬੇ ਦੇ ਵਾਇਰਸ ਸੰਬੰਧੀ ਅੰਕੜਿਆਂ ਵਿੱਚ ਲੱਗਭਗ 570,000 ਤੋਂ ਵੱਧ ਨਵੇਂ ਕੇਸ ਅਤੇ ਮੌਤਾਂ ਦੇ 3,250 ਮਾਮਲੇ ਸ਼ਾਮਲ ਹੋਏ ਹਨ। ਜੌਨਸ ਹੌਪਕਿਨਜ਼ ਯੂਨੀਵਰਸਿਟੀ ਦੇ ਅੰਕੜਿਆਂ ਅਨੁਸਾਰ ਪਿਛਲੇ ਹਫਤੇ ਦੌਰਾਨ ਕੈਲੀਫੋਰਨੀਆਂ ਵਿੱਚ ਕਿਸੇ ਵੀ ਰਾਜ ਦੇ ਮੁਕਾਬਲੇ ਜ਼ਿਆਦਾ ਪ੍ਰਤੀ ਵਿਅਕਤੀ ਨਵੇਂ ਕੇਸ ਦਰਜ ਕੀਤੇ ਗਏ ਹਨ।

Share