ਫਰਿਜਨੋ ਦੇ ਟਰੱਕ ਡਰਾਈਵਰ ਦੀ ਭੇਦ ਭਰੀ ਹਾਲਤ ਵਿੱਚ ਮੌਤ

99
Share

ਫਰਿਜਨੋ (ਕੈਲੀਫੋਰਨੀਆਂ), 22 ਜੁਲਾਈ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਆਏ ਦਿਨ ਅਮਰੀਕਾ ਵਿੱਚੋਂ ਪੰਜਾਬੀ ਭਾਈਚਾਰੇ ਲਈ ਮੰਦ ਭਾਗੀਆ ਖ਼ਬਰਾਂ ਆ ਰਹੀਆ ਹਨ। ਹਾਲੇ ਟਰੱਕ ਡਰਾਈਵਰ ਪਰਮਜੀਤ ਦੀ ਐਕਸੀਡੈਂਟ ਵਿੱਚ ਹੋਈ  ਮੌਤ ਦੀ ਸਿਆਹੀ ਨਹੀਂ ਸੀ ਸੁੱਕੀ ਕਿ ਇੱਕ ਹੋਰ ਪੰਜਾਬੀ ਟਰੱਕ ਡਰਾਈਵਰ ਬਚਿੱਤਰ ਸਿੰਘ ਦੀ ਭੇਦ ਭਰੀ ਹਾਲਤ ਹਾਲਤ ਵਿੱਚ ਹੋਈ ਮੌਤ ਨੇ ਫਰਿਜਨੋ ਦੇ ਪੰਜਾਬੀ ਭਾਈਚਾਰੇ ਅੰਦਰ ਸਨਸਨੀ ਫੈਲਾ ਦਿੱਤੀ। ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਕਿ ਸਵ. ਬਚਿੱਤਰ ਸਿੰਘ ਉਮਰ 23 ਸਾਲ ਤਿੰਨ ਕੁ ਸਾਲ ਪਹਿਲਾ ਅਮਰੀਕਾ ਆਇਆ ਸੀ ‘ਤੇ ਬਹੁਤ ਸਾਊ ਸੁਭਾ ਦਾ ਗੱਭਰੂ ਸੀ ਅਤੇ ਫਰਿਜਨੋ ਵਿਖੇ ਰਹਿਕੇ ਆਪਣੇ ਸੁਪਨੇ ਸਾਕਾਰ ਕਰਨ ਲਈ ਟਰੱਕ ਚਲਾ ਰਿਹਾ ਸੀ। ਕੁਝ ਦਿਨ ਪਹਿਲਾ ਇਹ ਟਰੱਕ ਲੈਕੇ ਲਾਸ ਏਜਲਸ ਤੋਂ ਫਰਿਜਨੋ ਸਵੇਰੇ ਪੰਜ ਕੁ ਵਜੇ ਟਰੱਕ ਯਾਰਡ ਵਿੱਚ ਪਹੁੰਚਿਆ। ਜਦੋਂ ਸ਼ਾਮ ਤੱਕ ਘਰ ਨਹੀਂ ਪਹੁੰਚਿਆ ਤਾਂ ਇਸ ਦੇ ਯਾਰਾਂ ਮਿੱਤਰਾ ਨੇ ਫ਼ੋਨ ਐਪ ਦੇ ਜ਼ਰੀਏ ਇਸ ਦੀਲੋਕੇਸ਼ਨ ਟ੍ਰੈਕ ਕਰਕੇ ਟਰੱਕ ਯਾਰਡ ਵਿੱਚ ਪਹੁੰਚਕੇ ਟਰੱਕ ਦਾ ਸਾਈਡ ਵਾਲਾ ਸ਼ੀਸ਼ਾ ਭੰਨਕੇ ਟਰੱਕ ਵਿੱਚ ਪਰਨੇ ਨਾਲ ਲਮਕਦੀ ਸਵ. ਬਚਿੱਤਰ ਸਿੰਘ ਦੀ ਲਾਸ ਬਰਾਮਦ ਕੀਤੀ। ਉਪਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ। ਪੁਲਿਸ ਨੇ ਮੌਕੇ ਤੇ ਪਹੁੰਚਕੇ ਲਾਸ ਆਪਣੇ ਕਬਜ਼ੇ ਵਿੱਚ ਲੈਕੇ ਤਹਿਕੀਕਾਤ ਅਰੰਭ ਦਿੱਤੀ ਹੈ। ਪੁਲਿਸ ਲਾਸ਼ ਦਾ ਮੁਲਾਹਜਾ ਕਰਵਾਕੇ ਮੌਤ ਸਬੰਧੀ ਜਾਣਕਾਰੀ ਪਬਲਿਕ ਕਰੇਗੀ। ਸਵ. ਬਚਿੱਤਰ ਸਿੰਘ ਦਾ ਪਿਛਲਾ ਪਿੰਡ ਖੋਜੇਵਾਲ  ਜ਼ਿਲ੍ਹਾ ਕਪੂਰਥਲਾ ਵਿੱਚ ਪੈਦਾ ਹੈ। ਟਰੱਕ ਯਾਰਡ ਮਾਲਕ ਨੇ ਕਿਹਾ ਕਿ ਸਵ. ਬਚਿੱਤਰ ਸਿੰਘ ਦੀ ਮੌਤ ਸਬੰਧੀ ਬਹੁਤ ਤਰਾਂ ਦੀਆਂ ਅਫ਼ਵਾਹਾਂ ਸ਼ੋਸ਼ਲ ਮੀਡੀਏ ਤੇ ਸਰਗਰਮ ਨੇ, ਉਹਨਾਂ ਕਿਹਾ ਕਿ ਸਵ. ਬਚਿੱਤਰ ਸਿੰਘ ਦੀ ਇਸ ਤਰਾਂ ਹੋਈ ਮੌਤ ਬਹੁਤ ਦੁਖਦਾਇਕ ਹੈ। ਸਾਨੂੰ ਆਪਣੇ ਡਸੀਜਨ ਦੇਣ ਤੋਂ ਪਹਿਲਾਂ ਪੁਲਿਸ ਰਿਪੋਰਟ ਦੀ ਉਡੀਕ ਕਰਨੀ ਚਾਹੀਦੀ ਹੈ। ਸਵ. ਬਚਿੱਤਰ ਸਿੰਘ ਦੀ ਮੌਤ ਦੇ ਜੋ ਵੀ ਕਾਰਨ ਹੋਣਗੇ ਪੁਲਿਸ ਦੁੱਧੋਂ ਪਾਣੀ ਛਾਣ ਦੇਵੇਗੀ। ਉਹਨਾਂ ਕਿਹਾ ਕਿ ਇਹ ਅਮਰੀਕਾ ਦੀ ਪੁਲਿਸ ਦੀ ਜਾਂਚ ਹੈ, ਜੀਹਦੇ ‘ਤੇ ਕੋਈ ਸ਼ੱਕ ਨਹੀਂ ਹੋਣਾ ਚਾਹੀਦਾ। ਬਹੁਤ ਜਲਦ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਸਾਡੇ ਸਾਹਮਣੇ ਹੋਵੇਗਾ।

Share