ਫਰਾਂਸ ਦੇ ਸਾਬਕਾ ਰਾਸ਼ਟਰਪਤੀ ਨਿਕੋਲਸ ਸਰਕੋਜ਼ੀ ਨੂੰ ਭਿ੍ਰਸ਼ਟਾਚਾਰ ਮਾਮਲੇ ’ਚ 3 ਸਾਲ ਦੀ ਸਜ਼ਾ

415
Share

ਪੈਰਿਸ, 2 ਮਾਰਚ (ਪੰਜਾਬ ਮੇਲ)- ਫਰਾਂਸ ਦੇ ਸਾਬਕਾ ਰਾਸ਼ਟਰਪਤੀ ਨਿਕੋਲਸ ਸਰਕੋਜ਼ੀ ਅਤੇ ਉਨ੍ਹਾਂ ਦੇ 2 ਸਹਿਯੋਗੀਆਂ ਨੂੰ ਭਿ੍ਰਸ਼ਟਾਚਾਰ ਦੇ ਮਾਮਲੇ ’ਚ 3 ਸਾਲ ਦੀ ਸਜ਼ਾ ਹੋਈ ਹੈ। ਸਰਕੋਜ਼ੀ ’ਤੇ ਜੱਜ ਨੂੰ ਰਿਸ਼ਵਤ ਦੇਣ ਦਾ ਦੋਸ਼ ਹੈ। ਹਾਲਾਂਕਿ 3 ਸਾਲ ਦੀ ਸਜ਼ਾ ਵਿਚੋਂ 2 ਸਾਲ ਦੀ ਸਜ਼ਾ ਮੁਅੱਤਲ ਰਹੇਗੀ। ਅਜਿਹੇ ਵਿਚ ਉਨ੍ਹਾਂ ਨੂੰ ਇਕ ਸਾਲ ਹੀ ਜੇਲ੍ਹ ਵਿਚ ਗੁਜਾਰਣਾ ਹੋਵੇਗਾ। ਪਿਛਲੇ ਸਾਲ ਦੇ ਆਖਿਰ ’ਚ 10 ਦਿਨਾਂ ਤੱਕ ਇਸ ਮਾਮਲੇ ਦੀ ਸੁਣਵਾਈ ਚੱਲੀ ਸੀ। ਉਨ੍ਹਾਂ ’ਤੇ ਭਿ੍ਰਸ਼ਟਾਚਾਰ ਅਤੇ ਅਹੁਦੇ ਦੀ ਗਲਤ ਵਰਤੋਂ ਕਰਨ ਦਾ ਦੋਸ਼ ਹੈ।
ਨਿਕੋਲਸ ਸਰਕੋਜ਼ੀ 2007 ਤੋਂ 2012 ਵਿਚਾਲੇ ਫਰਾਂਸ ਦੇ ਰਾਸ਼ਟਰਪਤੀ ਸਨ। 66 ਸਾਲਾਂ ਦੇ ਸਰਕੋਜ਼ੀ ’ਤੇ ਦੋਸ਼ ਲੱਗਾ ਸੀ ਕਿ ਉਨ੍ਹਾਂ ਨੇ 2014 ’ਚ ਇਕ ਸੀਨੀਅਰ ਮੈਜਿਸਟ੍ਰੇਟ ਤੋਂ ਜਾਣਕਾਰੀ ਦੇ ਬਦਲੇ ਰਿਸ਼ਵਤ ਦੇਣ ਦੀ ਕੋਸ਼ਿਸ਼ ਕੀਤੀ ਸੀ। ਦਰਅਸਲ ਸਰਕੋਜ਼ੀ ਖਿਲਾਫ ਇਲੈਕਸ਼ਨ ਕੈਂਪੇਨ ਵਿਚ ਨਿਯਮ ਤੋਂ ਜ਼ਿਆਦਾ ਪੈਸੇ ਖਰਚ ਕਰਨ ਦਾ ਦੋਸ਼ ਸੀ। ਉਨ੍ਹਾਂ ਇਸ ਮਾਮਲੇ ਦੀ ਸੁਣਵਾਈ ਕਰ ਰਹੇ ਜੱਜ ਤੋਂ ਕੁਝ ਜਾਣਕਾਰੀ ਮੰਗੀ ਸੀ। ਇਸ ਦੇ ਏਵਜ਼ ਵਿਚ ਉਨ੍ਹਾਂ ਨੂੰ ਵੱਡੀ ਪੋਸਟ ਦਾ ਆਫਰ ਦਿੱਤਾ ਸੀ।
ਸਰਕੋਜ਼ੀ ਫਰਾਂਸ ਦੇ ਦੂਜੇ ਰਾਸ਼ਟਰਪਤੀ ਹਨ, ਜਿਨ੍ਹਾਂ ਨੂੰ ਭਿ੍ਰਸ਼ਟਾਚਾਰ ਦੇ ਮਾਮਲੇ ਵਿਚ ਸਜ਼ਾ ਮਿਲੀ ਹੈ। ਇਸ ਤੋਂ ਪਹਿਲਾਂ 2011 ’ਚ ਸਾਬਕਾ ਰਾਸ਼ਟਰਪਤੀ ਜਾਕ ਚਿਰਕ ਨੂੰ ਭਿ੍ਰਸ਼ਟਾਚਾਰ ਦੇ ਇਕ ਮਾਮਲੇ ’ਚ 2 ਸਾਲ ਦੀ ਸਜ਼ਾ ਹੋਈ ਸੀ।

Share