ਫਰਾਂਸ ਦੀ ਅਦਾਲਤ ਵੱਲੋਂ ਹੇਰਾਫੇਰੀ ਦੇ ਦੋਸ਼ ਤਹਿਤ 6 ਲੋਕਾਂ ਨੂੰ ਜੇਲ੍ਹ ਦੀ ਸਜ਼ਾ

128
Share

-ਪਾਕਿਸਤਾਨੀ ਮੂਲ ਦੇ 4 ਆਦਮੀ ਤੇ 2 ਔਰਤਾਂ ਨੂੰ ਠਹਿਰਾਇਆ ਦੋਸ਼ੀ
ਪੈਰਿਸ, 15 ਮਈ (ਸੁਖਵੀਰ ਸੰਧੂ/ਪੰਜਾਬ ਮੇਲ)- ਫਰਾਂਸ ਦੀ ਅਦਾਲਤ ਨੇ ਇਨਕਮ ਟੈਕਸ ਵਿਭਾਗ ਨਾਲ ਹੇਰਾਫੇਰੀ ਕਰਨ ਦੇ ਦੋਸ਼ ਤਹਿਤ 6 ਲੋਕਾਂ ਨੂੰ ਗਿ੍ਰਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਹੈ। ਸਾਰਿਆਂ ਦੀ ਉਮਰ 21 ਤੇ 64 ਦੇ ਸਾਲ ਵਿਚਕਾਰ ਹੈ। ਇੱਕ 21 ਸਾਲਾਂ ਦੇ ਨੌਜੁਆਨ ਲੜਕੇ ਨੇ ਦੋ ਬਿਲਡਿਰ ਕੰਪਨੀਆਂ ਖੋਲ੍ਹੀਆਂ ਹੋਈਆਂ ਸਨ, ਜਿਨ੍ਹਾਂ ਵਿਚ 45 ਲੋਕਾਂ ਨੂੰ ਕੰਮ ਕਰਦੇ ਦਰਸਾਇਆ ਗਿਆ ਸੀ। ਕੋਵਿਡ-19 ਦੀ ਮਾਰ ਹੇਠ ਦੱਬੀਆਂ ਹੋਈਆਂ ਕੰਪਨੀਆਂ ਨੂੰ ਸਰਕਾਰ ਵਲੋਂ ਦਿੱਤੀ ਜਾਦੀ ਵਿੱਤੀ ਸਹਾਇਤਾ ਦਾ ਨਾਜਾਇਜ਼ ਫਾਇਦਾ ਉਠਾਦਿਆਂ ਤਿੰਨ ਲੱਖ ਅਠੱਤਰ ਹਜ਼ਾਰ ੲੈਰੋ ਦੀ ਰਕਮ ਵਸੂਲ ਕਰ ਲਈ। ਇਹ ਘਟਨਾਕ੍ਰਮ ਮਾਰਚ 2020 ਤੋਂ 2021 ਤੱਕ ਦਾ ਹੈ। ਇਨਕਮ ਵਿਭਾਗ ਵਲੋਂ ਛਾਣਬੀਣ ਕਰਨ ’ਤੇ ਇਸ ਨੂੰ ਫਰਾਡ ਕਰਾਰ ਦੇ ਦਿੱਤਾ ਗਿਆ। ਪੁਲਿਸ ਨੇ ਛਾਪਾਮਾਰੀੇ ਦੌਰਾਨ ਇੱਕ ਲੱਖ ਉਨਤਾਲੀ ਹਜ਼ਾਰ ੲੈਰੋ ਦੀ ਨਕਦ ਰਾਸ਼ੀ ਵੀ ਬਰਾਮਦ ਕੀਤੀ ਹੈ। ਉਨਤਾਲੀ ਹਜ਼ਾਰ ੲੈਰੋ ਬੈਂਕ ਖਾਤੇ ਵਿਚਲੀ ਰਕਮ ਨੂੰ ਵੀ ਜਬਤ ਕਰ ਲਿਆ ਗਿਆ ਹੈ। ਕੰਪਨੀ ਦੇ ਮਾਲਕ ਨੂੰ ਤੀਹ ਮਹੀਨੇ ਦੀ ਸਜ਼ਾ ਦੇ ਨਾਲ ਕੰਪਨੀ ਨੂੰ ਪੱਕੇ ਤੌਰ ’ਤੇ ਬੰਦ ਕਰਨ ਦਾ ਹੁਕਮ ਸੁਣਾਇਆ ਹੈ। ਅੱਗੇ ਲਈ ਨਵੀਂ ਕੰਪਨੀ ਖੋਲ੍ਹਣ ’ਤੇ ਪਾਬੰਦੀ ਲਾ ਦਿੱਤੀ ਗਈ ਹੈ।

Share